ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ ਹੈ ਜਨਮ ਦਿਹਾੜਾ, ਨੀਰੂ ਬਾਜਵਾ ਸਣੇ ਕਈ ਕਲਾਕਾਰਾਂ ਨੇ ਕੀਤਾ ਯਾਦ

By  Shaminder September 28th 2022 11:30 AM -- Updated: September 28th 2022 11:34 AM

ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ (Shaheed Bhagat Singh ) ਦਾ ਜਨਮ ਦਿਹਾੜਾ (Birth Anniversary) ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਸਾਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ । ਅਦਾਕਾਰਾ ਨੀਰੂ ਬਾਜਵਾ (Neeru Bajwa) ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ ।ਭਗਤ ਸਿੰਘ ਦਾ ਜਨਮ 28  ਸਤੰਬਰ 1970  ਨੂੰ ਪੰਜਾਬ ‘ਚ ਪਿਤਾ ਕਿਸ਼ਨ ਸਿੰਘ ਸੰਧੂ ਅਤੇ ਮਾਤਾ ਵਿਦਿਆਵਤੀ ਦੇ ਘਰ ਹੋਇਆ ਸੀ।

Shaheed Bhagat Singh Image Source :instagram

ਹੋਰ ਪੜ੍ਹੋ : ਈਰਾਨੀ ਕੁੜੀ ਦੀ ਮੌਤ ਕਾਰਨ ਦੁਖੀ ਹੋਏ ਦਿਲਜੀਤ ਦੋਸਾਂਝ, ਕਿਹਾ ‘ਰੱਬ ਦਾ ਵਾਸਤਾ ਜਿਉਂ ਲੈਣ ਦਿਓ ਲੋਕਾਂ ਨੂੰ’

ਭਗਤ ਸਿੰਘ ਇੱਕ ਅਜਿਹੇ ਅਜ਼ਾਦੀ ਘੁਲਾਟੀਏ ਸਨ,ਜਿਨ੍ਹਾਂ ਨੇ ਸਿਰ ਧੜ ਦੀ ਬਾਜ਼ੀ ਲਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ । ਆਜ਼ਾਦੀ ਦੇ ਇਨ੍ਹਾਂ ਪਰਵਾਨਿਆਂ ਨੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਬਿਗੁਲ ਵਜਾਇਆ ਅਤੇ ਆਜ਼ਾਦੀ ਘੁਲਾਟੀਆਂ ਦੇ ਨਾਲ-ਨਾਲ ਆਮ ਲੋਕਾਂ ‘ਚ ਵੀ ਆਜ਼ਾਦੀ ਦੀ ਅਲਖ ਜਗਾਈ ।

Shaheed Bhagat Singh Image Source : Instagram

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਪੁੱਤਰ ਅਤੇ ਧੀ ਦੇ ਜਨਮ ਦਿਨ ‘ਤੇ ਦਿੱਤੀ ਵਧਾਈ, ਸਾਂਝੀ ਕੀਤੀ ਬਚਪਨ ਦੀ ਤਸਵੀਰ

ਆਜ਼ਾਦੀ ਦੀ ਲੜਾਈ ‘ਚ ਵੱਖ ਵੱਖ ਪਾਰਟੀਆਂ, ਲਹਿਰਾਂ, ਨੌਜਵਾਨ ਜੱਥੇਬੰਦੀਆਂ ਸਣੇ ਕਈ ਲੋਕਾਂ ਨੇ ਆਪਣੇ ਜਾਨ ਮਾਲ ਦੀ ਪਰਵਾਹ ਕੀਤੇ ਬਗੈਰ ਹਿੱਸਾ ਪਾਇਆ । ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਜ਼ਾਦੀ ਘੁਲਾਟੀਆਂ ਨੇ ਪਤਾ ਨਹੀਂ ਕਿੰਨੇ ਕੁ ਤਸ਼ੱਦਦ ਆਪਣੇ ਪਿੰਡੇ ‘ਤੇ ਹੰਡਾਏ।ਪਰ ਕਦੇ ਵੀ ਆਜ਼ਾਦੀ ਦੀ ਅਲਖ ਨੂੰ ਠੰਡਾ ਨਹੀਂ ਪੈਣ ਦਿੱਤਾ ।actress neeru bajwa

ਆਜ਼ਾਦੀ ਦੇ ਇਨ੍ਹਾਂ ਪਰਵਾਨਿਆਂ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ,ਕਰਤਾਰ ਸਿੰਘ ਸਰਾਭਾ ਸਣੇ ਪਤਾ ਨਹੀਂ ਹੋਰ ਕਿੰਨੇ ਕੁ ਆਜ਼ਾਦੀ ਘੁਲਾਟੀਏ ਸ਼ਾਮਿਲ ਸਨ । ਜਿਨ੍ਹਾਂ ਨੇ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ ਸੀ । ਆਜ਼ਾਦੀ ਦੇ ਇਨ੍ਹਾਂ ਪਰਵਾਨਿਆਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦੀ ਆਬੋ ਹਵਾ ‘ਚ ਸਾਹ ਲੈ ਰਹੇ ਹਾਂ ।

 

View this post on Instagram

 

A post shared by Neeru Bajwa (@neerubajwa)

Related Post