ਭਾਈ ਬਲਪ੍ਰੀਤ ਸਿੰਘ ਜੀ ਦੀ ਆਵਾਜ਼ ’ਚ ਨਵਾਂ ਧਾਰਮਿਕ ਸ਼ਬਦ ‘ਸੋ ਕਿਉ ਮੰਦਾ ਆਖੀਐ’ ਹੋਇਆ ਰਿਲੀਜ਼, ਦੇਖੋ ਵੀਡੀਓ

ਪੀਟੀਸੀ ਨੈੱਟਵਰਕ ਵੱਲੋਂ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਹਰ ਹਫ਼ਤੇ ਨਾਨਕ ਨਾਮ ਲੇਵਾ ਸੰਗਤ ਨੂੰ ਨਵੇਂ-ਨਵੇਂ ਧਾਰਮਿਕ ਸ਼ਬਦ ਦਿੱਤੇ ਜਾ ਰਹੇ ਹਨ। ਇਸੇ ਸਿਲਸਿਲ੍ਹੇ ਨੂੰ ਅੱਗੇ ਤੋਰਦੇ ਹੋਏ ਇਸ ਹਫ਼ਤੇ ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲਿਆਂ ਰਸਭਿੰਨੀ ਆਵਾਜ਼ 'ਚ ਸ਼ਬਦ ‘ਸੋ ਕਿਉ ਮੰਦਾ ਆਖੀਐ’ ਰਿਲੀਜ਼ ਹੋ ਚੁੱਕਿਆ ਹੈ। ਇਸ ਸ਼ਬਦ ਨੂੰ ਸੰਗੀਤ ਦਿੱਤਾ ਹੈ ਜੋਤ ਤੇ ਅਤੁਲ ਹੋਰਾਂ ਨੇ।
ਹੋਰ ਵੇਖੋ:ਧਾਰਮਿਕ ਸ਼ਬਦ 'ਨਾਨਕ ਨਿਰਮਲ ਪੰਥ ਚਲਾਇਆ' ਭਾਈ ਉਂਕਾਰ ਸਿੰਘ ਜੀ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ
ਇਸ ਧਾਰਮਿਕ ਸ਼ਬਦ ਨੂੰ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਜ਼ ਜਿਵੇਂ ਪੀਟੀਸੀ ਸਿਮਰਨ, ਪੀਟੀਸੀ ਪੰਜਾਬੀ ਤੇ ਪੀਟੀਸੀ ਨਿਊਜ਼ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਗਤਾਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਲਨ ਉੱਤੇ ਅਨੰਦ ਲੈ ਸਕਦੀਆਂ ਨੇ। ਪੀਟੀਸੀ ਦੇ ਸਾਰੇ ਹੀ ਧਾਰਮਿਕ ਸ਼ਬਦ ਪੀਟੀਸੀ ਪਲੇਅ ਐਪ ਉੱਤੇ ਵੀ ਉਪਲਬਧ ਹਨ।
ਪੀਟੀਸੀ ਰਿਕਾਰਡਜ਼ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਨਵੇਂ ਤੇ ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਲੇਬਲ ਹੇਠ ਕਈ ਰਾਗੀਆਂ ਵੱਲੋਂ ਗਾਏ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਧਾਰਮਿਕ ਸ਼ਬਦਾਂ ਨੂੰ ਸੰਗਤਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।