ਭਾਈ ਜਸਪ੍ਰੀਤ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਸਾ ਧਰਤੀ ਪਈ ਹਰੀਆਵਲੀ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

By  Shaminder September 8th 2022 05:26 PM -- Updated: September 8th 2022 08:22 PM

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਗੁਰਬਾਣੀ (Gurbani) ਅਤੇ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਿੱਤ ਦਿਨ ਕੋਈ ਨਾ ਕੋਈ ਸ਼ਬਦ (Shabad)  ਰਿਲੀਜ਼ ਕੀਤਾ ਜਾ ਰਿਹਾ ਹੈ । ਭਾਈ ਜਸਪ੍ਰੀਤ ਸਿੰਘ ਜੀ (Bhai Jaspreet Singh ji)  ਜਵੱਦੀ ਕਲਾਂ ਵਾਲਿਆਂ ਦੀ ਆਵਾਜ਼ ‘ਚ ਸ਼ਬਦ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ ।

Bhai Jaspreet singh

 

ਹੋਰ ਪੜ੍ਹੋ : ਇੰਦਰਜੀਤ ਨਿੱਕੂ ਨੇ ਗੁਰਦਾਸ ਮਾਨ ਦੇ ਨਵੇਂ ਗੀਤ ਦੀ ਤਾਰੀਫ ਕਰਦਿਆਂ, ਕਿਹਾ ‘ਕਰ ਦਿਓ ਮਾਨ ਮਰਜਾਣੇ ਨੂੰ ਜਿਉਂਦਿਆਂ ‘ਚ’

ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਪੀਟੀਸੀ ਸਿਮਰਨ ਤੋਂ ਇਲਾਵਾ ਪੀਟੀਸੀ ਪੰਜਾਬੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡਜ਼ ‘ਤੇ ਸਰਵਣ ਕਰ ਸਕਦੇ ਹੋ।ਇਸ ਸ਼ਬਦ ਦਾ ਵਰਲਡ ਪ੍ਰੀਮੀਅਰ ੯ ਸਤੰਬਰ, ਦਿਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਵੀ ਪੀਟੀਸੀ ਪੰਜਾਬੀ ‘ਤੇ ਕਈ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ ।

Bhai Jaspreet singh

ਹੋਰ ਪੜ੍ਹੋ : ਲੋਕ ਵਜਾਉਂਦੇ ਰਹੇ ਤਾੜੀਆਂ, ਮੰਚ ‘ਤੇ ਡਾਂਸ ਕਲਾਕਾਰ ਦੀ ਪਰਫਾਰਮੈਂਸ ਦੌਰਾਨ ਮੌਤ, ਵੀਡੀਓ ਹੋ ਰਿਹਾ ਵਾਇਰਲ

ਭਾਈ ਜਸਪ੍ਰੀਤ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਣ ਵਾਲੇ ਇਸ ਸ਼ਬਦ ‘ਚ ਉਸ ਪ੍ਰਮਾਤਮਾ ਦਾ ਗੁਣਗਾਣ ਹੋਵੇਗਾ । ਕਿਉਂਕਿ ਜਿੱਥੇ ਵੀ ਉਹ ਪ੍ਰਮਾਤਮਾ ਵਾਸ ਕਰਦਾ ਹੈ ਉਸ ਧਰਤੀ ਨੂੰ ਭਾਗ ਲੱਗ ਜਾਂਦੇ ਹਨ । ਦੱਸ ਦਈਏ ਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਯਤਨਸ਼ੀਲ ਹੈ ।

bhai jaspreet singh ji

ਜਿੱਥੇ ਸੰਗਤਾਂ ਦੇ ਲਈ ਸਵੇਰੇ ਸ਼ਾਮ ਗੁਰਬਾਣੀ ਅਤੇ ਕੀਰਤਨ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ। ਜਿਸ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ । ਤੁਸੀਂ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।

 

Related Post