ਗੌਰਵਮਈ ਸਿੱਖ ਇਤਿਹਾਸ ਨੂੰ ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ‘ਸ਼ਾਨ-ਏ-ਸਿੱਖੀ’
Rupinder Kaler
February 10th 2020 01:00 PM
ਨਵੀਂ ਪੀੜ੍ਹੀ ਨੂੰ ਗੌਰਵਮਈ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਦੇ ਮਕਸਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੀਟੀਸੀ ਪੰਜਾਬੀ ਵੱਲੋਂ ਨਵੇਂ ਸ਼ੋਅ ‘ਸ਼ਾਨ-ਏ-ਸਿੱਖੀ’ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਹ ਸ਼ੋਅ ਅੱਜ ਯਾਨੀ 10 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ । ਪੀਟੀਸੀ ਪੰਜਾਬੀ ’ਤੇ ਇਹ ਸ਼ੋਅ ਹਰ ਸੋਮਵਾਰ ਤੋਂ ਬੁੱਧਵਾਰ ਤੱਕ ਰਾਤ 7.00 ਵਜੇ ਦਿਖਾਇਆ ਜਾਵੇਗਾ ।