ਸੁਭਾਸ਼ ਘਈ ਦੀ ਇਸ ਗੰਦੀ ਹਰਕਤ ਨੂੰ ਦੇਖ ਕੇ ਸਲਮਾਨ ਖ਼ਾਨ ਨੇ ਘਈ ਦੇ ਮਾਰਿਆ ਸੀ ਥੱਪੜ

ਸਲਮਾਨ ਖ਼ਾਨ (salman khan) ਆਪਣੀਆਂ ਫ਼ਿਲਮਾਂ ਨੂੰ ਲੈ ਕੇ ਤਾਂ ਚਰਚਾ ਵਿੱਚ ਰਹਿੰਦੇ ਹੀ ਹਨ ਪਰ ਸਭ ਤੋਂ ਵੱਧ ਚਰਚਾ ਵਿੱਚ ਆਪਣੇ ਵਿਵਾਦਾਂ ਕਰਕੇ ਆਉਂਦੇ ਹਨ । ਸਲਮਾਨ ਦੇਖਣ ਵਿੱਚ ਜਿੰਨਾ ਕੂਲ ਲੱਗਦਾ ਹੈ ਉਸ ਤੋਂ ਕਿਤੇ ਵੱਧ ਗੁੱਸੇ ਵਾਲਾ ਹੈ । ਉਸ ਦੇ ਗੁੱਸੇ ਦਾ ਹਰ ਕੋਈ ਸ਼ਿਕਾਰ ਹੋਇਆ ਹੈ ਇੱਥੋਂ ਤੱਕ ਕਿ ਫ਼ਿਲਮ ਮੇਕਰ ਸੁਭਾਸ਼ ਘਈ ਵੀ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹੋਇਆ ਹੈ । ਕਹਿੰਦੇ ਤਾਂ ਇੱਥੋਂ ਤੱਕ ਹਨ ਕਿ ਸੁਭਾਸ਼ ਘਈ (subhash ghai) ਨੇ ਅਜਿਹੀ ਹਰਕਤ ਕੀਤੀ ਸੀ, ਜਿਸ ਨੂੰ ਦੇਖ ਕੇ ਸਲਮਾਨ ਖ਼ਾਨ (salman khan) ਨੇ ਉਹਨਾਂ ਨੂੰ ਥੱਪੜ ਤੱਕ ਮਾਰ ਦਿੱਤਾ ਸੀ ।
Pic Courtesy: Instagram
ਹੋਰ ਪੜ੍ਹੋ : ਜਦੋਂ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਨੇ ਪੁੱਛਿਆ ਅਜੀਬ ਸਵਾਲ, ਤਾਂ ਦਿਲਜੀਤ ਨੇ ਇਸ ਤਰ੍ਹਾਂ ਕੀਤਾ ਰਿਪਲਾਈ
Pic Courtesy: Instagram
ਦਰਅਸਲ ਮਾਮਲਾ 2002 ਦਾ ਹੈ ਜਦੋਂ ਸਲਮਾਨ ਖਾਨ (salman khan) ਦੀ ਐਸ਼ਵਰਿਆ ਰਾਏ ਨਾਲ ਕੁੱਟ ਮਾਰ ਹੋਈ ਸੀ । ਇਸ ਮਾਮਲੇ ਨੂੰ ਲੈ ਕੇ ਸਲਮਾਨ ਖਾਨ ਹੁਣ ਤੱਕ ਕਹਿੰਦੇ ਆਏ ਹਨ ਕਿ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਤੇ ਉਸ ਨੇ ਕਿਸੇ ਨਾਲ ਵੀ ਕੁੱਟਮਾਰ ਨਹੀਂ ਕੀਤੀ । ਪਰ ਇੱਕ ਇੰਟਰਵਿਊ ਵਿੱਚ ਸਲਮਾਨ ਖਾਨ ਨੇ ਮੰਨਿਆ ਸੀ ਕਿ ਉਸ ਨੇ ਨਿਰਦੇਸ਼ਕ ਸੁਭਾਸ਼ ਘਈ (subhash ghai) ਨੂੰ ਥੱਪੜ ਮਾਰਿਆ ਸੀ ਪਰ ਇਸ ਲਈ ਉਸ ਨੇ ਉਹਨਾਂ ਤੋਂ ਮੁਆਫੀ ਵੀ ਮੰਗ ਲਈ ਸੀ ।
ਸਲਮਾਨ (salman khan) ਨੇ ਪੂਰੀ ਘਟਨਾ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ‘ਕਈ ਵਾਰ ਤੁਸੀਂ ਆਪਣਾ ਆਪਾ ਗਵਾ ਦਿੰਦੇ ਹੋ ….ਛੋਟੀ ਜਿਹੀ ਅਨਬਨ ਦੇ ਦੌਰਾਨ ਸੁਭਾਸ਼ ਘਈ (subhash ghai) ਨੇ ਮੈਨੂੰ ਚਮਚ ਨਾਲ ਮਾਰਿਆ, ਫਿਰ ਮੇਰੇ ਚਿਹਰੇ ਦੇ ਕੋਲ ਪਲੇਟ ਤੋੜੀ, ਇਸ ਤੋਂ ਬਾਅਦ ਕਦੋਂ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਤਾਂ ਉਹਨਾਂ ਨੇ ਮੇਰੇ ਜੁੱਤੇ ਤੇ ਪੇਸ਼ਾਬ ਕਰ ਦਿੱਤਾ ਤੇ ਮੈਨੂੰ ਗਰਦਨ ਤੋਂ ਫੜਿਆ ।
ਇਸ ਹਰਕਤ ਨੂੰ ਦੇਖ ਕੇ ਮੈਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਰੱਖ ਸਕਿਆ ਤੇ ਮੈਂ ਉਸ ਨੂੰ ਥੱਪੜ ਮਾਰ ਦਿੱਤਾ । ਅਗਲੇ ਦਿਨ ਮੈਨੂੰ ਉਹਨਾਂ ਤੋਂ ਮੁਆਫੀ ਮੰਗਣੀ ਪਈ’ । ਇਸ ਘਟਨਾ ਨੂੰ ਲੈ ਕੇ ਸੁਭਾਸ਼ ਘਈ (subhash ghai) ਦਾ ਕਹਿਣਾ ਹੈ ਕਿ ‘ਇਸ ਘਟਨਾ ਤੋਂ ਬਾਅਦ ਸਲਮਾਨ ਦੇ ਪਿਤਾ ਸਲੀਮ ਖ਼ਾਨ ਦਾ ਮੈਨੂੰ ਫੋਨ ਆਇਆ । ਸਲੀਮ ਸਾਹਿਬ ਨੇ ਸਲਮਾਨ ਵੱਲੋਂ ਮੁਆਫੀ ਮੰਗੀ । ਅਗਲੇ ਇੱਕ ਘੰਟੇ ਵਿੱਚ ਸਲਮਾਨ ਨੂੰ ਮੁਆਫੀ ਮੰਗਣ ਲਈ ਉਹਨਾਂ ਦੇ ਘਰ ਭੇਜ ਦਿੱਤਾ’ ।