Payal Rohatgi-Sangram Singh Wedding: ਲਓ ਜੀ ਮਨੋਰੰਜਨ ਜਗਤ ਦੇ ਇੱਕ ਹੋਰ ਕਪਲ ਵਿਆਹ ਦੇ ਬੰਧਨ ‘ਚ ਬੱਝ ਗਿਆ ਹੈ। ਪਾਇਲ ਰੋਹਤਗੀ ਅਤੇ ਸੰਗਰਾਮ ਸਿੰਘ ਜਿਨ੍ਹਾਂ ਨੇ ਆਪਣੀ ਨਵੀਂ ਜ਼ਿੰਦਗੀ ਦਾ ਆਗਾਜ਼ ਕਰ ਲਿਆ ਹੈ। ਦੋਵੇਂ ਪਿਛਲੇ 12 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ।
ਹੁਣ ਆਖਿਰਕਾਰ ਪਾਇਲ ਅਤੇ ਸੰਗਰਾਮ ਨੇ ਇਸ ਰਿਸ਼ਤੇ ਨੂੰ ਵਿਆਹ ਦਾ ਨਾਂ ਦੇ ਦਿੱਤਾ ਹੈ। ਦੋਹਾਂ ਦੇ ਵਿਆਹ ਦੀ ਰਸਮ ਆਗਰਾ ਸ਼ਹਿਰ 'ਚ ਆਯੋਜਿਤ ਕੀਤੀ ਗਈ ਸੀ। ਦੋਵਾਂ ਨੇ ਜੇਪੀ ਪੈਲੇਸ ਵਿੱਚ ਬਹੁਤ ਧੂਮਧਾਮ ਨਾਲ ਸੱਤ ਫੇਰੇ ਲਾਏ।
ਹੋਰ ਪੜ੍ਹੋ : ਵਿਆਹ ਵਾਲੀ ਜੋੜੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਲਾਲ ਰੰਗ ਦੇ ਲਹਿੰਗੇ ‘ਚ ਨਜ਼ਰ ਆਈ ਡਾ. ਗੁਰਪ੍ਰੀਤ ਕੌਰ
ਹੁਣ ਪਾਇਲ ਅਤੇ ਸੰਗਰਾਮ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਅਤੇ ਕਲਾਕਾਰ ਨਵੇਂ ਵਿਆਹੇ ਜੋੜੇ ਵਧਾਈਆਂ ਦੇ ਰਹੇ ਹਨ। ਇਸ ਦੇ ਨਾਲ ਹੀ ਪਾਇਲ ਅਤੇ ਸੰਗਰਾਮ ਦੋਵੇਂ ਹੀ ਲਾੜਾ-ਲਾੜੀ ਵਾਲੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ। ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਝਲਕਦੀ ਹੈ। ਇਸ ਖਾਸ ਮੌਕੇ 'ਤੇ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਬੇਹੱਦ ਕਰੀਬੀ ਦੋਸਤ ਹੀ ਸ਼ਾਮਿਲ ਹੋਏ।
ਪਾਇਲ ਦੇ ਬ੍ਰਾਈਡਲ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਰਵਾਇਤੀ ਲਾਲ ਰੰਗ ਦਾ ਬ੍ਰਾਈਡਲ ਆਊਟਫਿੱਟ ਪਾਇਆ ਹੋਇਆ ਹੈ। ਉਸ ਨੇ ਹਲਕਾ ਮੇਕਅੱਪ ਅਤੇ ਮਹਿਰੂਨ ਜਿਊਲਰੀ ਨਾਲ ਆਪਣੀ ਲੁੱਕ ਪੂਰਾ ਕੀਤਾ ਹੈ।
ਇਸ ਦੌਰਾਨ ਅਭਿਨੇਤਰੀ ਨੇ ਆਪਣੇ ਹੱਥ 'ਚ ਲਾਲ ਰੰਗ ਦਾ ਚੂੜਾ ਵੀ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਸੰਗਰਾਮ ਸਿੰਘ ਨੇ ਲਾੜੇ ਦੇ ਪਹਿਰਾਵੇ ਲਈ ਚਿੱਟੀ ਸ਼ੇਰਵਾਨੀ ਅਤੇ ਮੈਚਿੰਗ ਪੱਗ ਦੀ ਚੋਣ ਕੀਤੀ। ਦੋਵਾਂ ਦੇ ਵਿਆਹ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ । ਦੱਸ ਦਈਏ ਪਾਇਲ ਹਾਲ ਹੀ 'ਚ ਲਾਕਅੱਪ 'ਚ ਨਜ਼ਰ ਆਈ ਸੀ ਤੇ ਉਸਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
View this post on Instagram
A post shared by Sangram U Singh??? (@sangramsingh_wrestler)
View this post on Instagram
A post shared by Gaurav Rohatgi (@_gaurav_)