ਗੌਹਰ ਖ਼ਾਨ ਤੇ ਜੈਦ ਦਰਬਾਰ ਦੇ ‘WEDDING RECEPTION’ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸ਼ਾਨਦਾਰ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ
Lajwinder kaur
December 27th 2020 10:57 AM

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਗੌਹਰ ਖ਼ਾਨ ਤੇ ਜੈਦ ਦਰਬਾਰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ । ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ ।
ਅਜਿਹੇ ‘ਚ ਉਨ੍ਹਾਂ ਦੇ ਵੈਡਿੰਗ ਰਿਸ਼ੈਪਸਨ ਦੀ ਪਾਰਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਖੂਬ ਸ਼ੇਅਰ ਹੋ ਰਹੀਆਂ ਨੇ । ਇੱਕ ਵੀਡੀਓ ‘ਚ ਗੌਹਰ ਖ਼ਾਨ ਆਪਣੀ ਸਹੇਲੀ ਦੇ ਨਾਲ ਜੰਮ ਕੇ ਡਾਂਸ ਕਰਦੀ ਹੋਈ ਦਿਖਾਈ ਦਿੱਤੀ ਹੈ । ਇੱਕ ਹੋਰ ਵੀਡੀਓ ‘ਚ ਨਵ ਵਿਆਹਿਆ ਜੋੜਾ ਵੀ ਰੋਮਾਂਟਿਕ ਡਾਂਸ ਕਰਦਾ ਹੋਇਆ ਨਜ਼ਰ ਆਇਆ ।
ਗੌਹਰ ਜੋ ਕਿ ਵੈਲਵੇਟ ਵਾਈਨ ਐਂਡ ਗੋਲਡਨ ਰੰਗ ਦਾ ਲਹਿੰਗਾ ‘ਚ ਦਿਲਕਸ਼ ਦਿਖਾਈ ਦਿੱਤੀ । ਉਧਰ ਜੈਦ ਦਰਬਾਰ ਬਲੈਕ ਰੰਗ ਦੀ ਕਢਾਈ ਵਾਲੀ ਸ਼ੇਰਵਾਨੀ ‘ਚ ਹੈਂਡਸਮ ਦਿਖਾਈ ਦਿੱਤੇ।
View this post on Instagram
View this post on Instagram