ਸਿਧਾਰਥ ਸ਼ੁਕਲਾ ਦੀ ਅੰਤਿਮ ਰਸਮਾਂ ਤੋਂ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਆਈਆਂ ਸਾਹਮਣੇ, ਰੋ-ਰੋ ਹੋਇਆ ਪਿਆ ਬੁਰਾ ਹਾਲ

By  Lajwinder kaur September 3rd 2021 03:27 PM -- Updated: September 3rd 2021 03:35 PM

ਬਿੱਗ ਬੌਸ ਸੀਜ਼ਨ 13 ਦੇ ਜੇਤੂ ਅਤੇ ਮਸ਼ਹੂਰ ਸੈਲੀਬ੍ਰੇਟੀ ਸਿਧਾਰਥ ਸ਼ੁਕਲਾ  Sidharth Shukla ਜੋ ਕਿ ਬੀਤੀ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਕੁਝ ਅਜਿਹੀਆਂ ਸਖ਼ਸ਼ੀਅਤਾਂ ਹੁੰਦੀਆਂ ਨੇ ਜਿਨ੍ਹਾਂ ਦੇ ਇਸ ਸੰਸਾਰ ਤੋਂ ਚੱਲੇ ਜਾਣਾ ਹਰ ਇੱਕ ਨੂੰ ਹੈਰਾਨ ਕਰ ਦਿੰਦਾ ਹੈ। ਅੱਖਾਂ ਨਮ ਹੋ ਜਾਂਦੀਆਂ ਨੇ ਤੇ ਦਿਮਾਗ ਸੁੰਨ ਹੋ ਜਾਂਦਾ ਹੈ।

ਹੋਰ ਪੜ੍ਹੋ : ਪੰਜਾਬੀ ਕਲਾਕਾਰਾਂ ਦੀਆਂ ਅੱਖਾਂ ਹੋਈਆਂ ਨਮ, ਰਾਣਾ ਰਣਬੀਰ ਤੋਂ ਲੈ ਕੇ ਹੈਪੀ ਰਾਏਕੋਟੀ ਨੇ ਪੋਸਟ ਪਾ ਕੇ ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਜਤਾਇਆ ਦੁੱਖ

inside image of shehnaaz gill fuenal

ਸਿਧਾਰਥ ਸ਼ੁਕਲਾ (Sidharth Shukla)  ਦੀ ਮੌਤ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ, ਪਰ ਸਭ ਤੋਂ ਵੱਧ ਸਦਮੇ ‘ਚ ਉਸ ਦੀ ਖ਼ਾਸ ਦੋਸਤ ਸ਼ਹਿਨਾਜ਼ ਗਿੱਲ (Shehnaaz Gill) ਹੈ, ਜਿਹੜੀ ਸਿਧਾਰਥ (Sidharth Shukla) ਲਈ ਕਈ ਵਾਰੀ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਨੂੰ ਫੈਨਜ਼ ਨੇ ਪਿਆਰ ਦੇ ਨਾਂਅ ਦਿੱਤਾ ਸੀ ਸਿਡਨਾਜ਼ ਦਾ। ਜਿਸ ਕਰਕੇ ਪ੍ਰਸ਼ੰਸਕ ਵੀ ਸ਼ਹਿਨਾਜ਼ ਗਿੱਲ ਬਾਰੇ ਸੋਚ ਸੋਚ ਦੁੱਖੀ ਹੋ ਰਹੇ ਸੀ। ਜੀ ਹਾਂ ਇੰਟਰਨੈੱਟ ਉੱਤੇ ਸ਼ਹਿਨਾਜ਼ ਗਿੱਲ Shehnaaz Gill ਦੀਆਂ ਤਸਵੀਰਾਂ ਖੂਬ ਸ਼ੇਅਰ ਹੋ ਰਹੀਆਂ ਨੇ। ਸ਼ਹਿਨਾਜ਼ ਜੋ ਕਿ ਸਿਧਾਰਥ ਸ਼ੁਕਲਾ ਦੀਆਂ ਅੰਤਿਮ ਰਸਮਾਂ ‘ਚ ਸ਼ਾਮਿਲ ਹੋਣ ਲਈ ਸ਼ਮਸ਼ਾਨ ਘਾਟ ਪਹੁੰਚੀ।

inside image of shehnaaz gill pic

ਹੋਰ ਪੜ੍ਹੋ : ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀਆਂ ਵੀ ਅੱਖਾਂ ਹੋਈਆਂ ਨਮ, ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਜਤਾਇਆ ਦੁੱਖ

ਸ਼ਹਿਨਾਜ਼ ਗਿੱਲ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਦੇ ਰੋਣ ਵਾਲੀਆਂ ਵੀਡੀਓਜ਼ ਹਰ ਇੱਕ ਨੂੰ ਝੰਜੋੜ ਕੇ ਰੱਖ ਰਹੀਆਂ ਨੇ। ਅੰਤਿਮ ਸੰਸਕਾਰ ‘ਚ ਬਹੁਤ ਸਾਰੇ ਕਲਾਕਾਰ ਸ਼ਾਮਿਲ ਹੋਏ ਨੇ। ਜਿਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਨੇ।

 

View this post on Instagram

 

A post shared by Shehnaaz Gill Fanpage ? (@shehnaazgillfb)

Related Post