ਅਨੁਸ਼ਕਾ ਸ਼ਰਮਾ ਨੇ ਇਸ ਅੰਦਾਜ਼ ਵਿਚ ਕਿਹਾ I LOVE YOU, ਸੁਣ ਸੱਭ ਦੇ ਖੜੇ ਹੋ ਗਏ ਰੋਂਗਟੇ

By  Gourav Kochhar February 14th 2018 10:17 AM

ਅਨੁਸ਼ਕਾ ਸ਼ਰਮਾ ਦਾ ਨਾਮ ਕਾਫ਼ੀ ਸਮੇਂ ਤੋਂ ਲਗਾਤਾਰ ਸੁਰਖੀਆਂ ਵਿਚ ਹੈ | ਪਹਿਲਾਂ ਆਪਣੇ ਵੱਖਰੇ ਵਿਆਹ ਨੂੰ ਲੈ ਕੇ ਤੇ ਹੁਣ ਆਪਣੀ ਆਉਣ ਵਾਲੀ ਫ਼ਿਲਮ "ਪਰੀ" ਨੂੰ ਲੈ ਕੇ | ਸੋਸ਼ਲ ਸਾਈਟਾਂ ਤੇ ਬੇਹੱਦ ਕਿਰਿਆਸ਼ੀਲ ਰਹਿਣ ਵਾਲੀ ਅਨੁਸ਼ਕਾ ਸ਼ਰਮਾ ਨੇ ਆਪਣੀ ਫਿਲਮ ਪਰੀ ਦਾ ਨਵਾਂ ਪੋਸਟਰ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ | ਇਸ ਪੋਸਟਰ ਵਿਚ ਉਹ ਡਰੀ ਤੇ ਸਹਿਮੀ, ਚਾਰੋਂ ਤਰਫ਼ ਤੋਂ ਡਰਾਉਣ ਵਾਲੀ ਔਰਤਾਂ ਨਾਲ ਘਿਰੀ ਹੋਈ ਹੈ | ਦਿਲਚਸਪ ਗੱਲ ਇਹ ਹੈ ਕਿ ਇਸ ਪੋਸਟ ਦੇ ਨਾਲ ਅਨੁਸ਼ਕਾ ਨੇ ਕੈਪਸ਼ਨ ਚ ਲਿਖਿਆ ਹੈ " ਆਪਕੇ ਮੰਡੇ ਬਲੂਜ਼ ਸੇ ਜ਼ਯਾਦਾ ਔਰ ਭੀ ਕੁਛ ਡਰਾਵਣਾ ਹੈ"| ਇਸਦੇ ਨਾਲ ਹੀ ਉਨ੍ਹਾਂ ਨੇ "ਪਰੀ" ਦੇ ਟਰੇਲਰ ਰਿਲੀਜ਼ ਦੀ ਤਾਰੀਖ "15 ਫਰਵਰੀ" ਦਾ ਐਲਾਨ ਕੀਤਾ ਤੇ ਫਿਲਮ ਨਿਰਮਾਤਾ ਨੂੰ ਵੀ ਟੈਗ ਕੀਤਾ ਹੈ |

ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਫ਼ਿਲਮ ਦਾ ਇਕ ਹੋਰ ਟੀਜ਼ਰ ਸੱਭ ਨਾਲ ਸਾਂਝਾ ਕਿੱਤਾ ਹੈ ਜਿਸ ਵਿਚ ਉਹ ਅਤੇ ਉਨ੍ਹਾਂ ਦਾ ਭੂਤੀਆ ਰੂਪ ਸਾਫ਼ ਨਜ਼ਰ ਆ ਰਿਹਾ ਹੈ | ਭੂਤੀਆ ਰੂਪ ਵਿਚ ਉਹ ਖੂਨ ਦੇ ਨਾਲ ਲੱਥ-ਪੱਥ ਹੋਈ ਨਜ਼ਰ ਆ ਰਹੀ ਹੈ |

https://youtu.be/w6PLG6PV8PU

ਪਹਿਲੇ ਪੋਸਟਰ ਦੇ ਮੁਕਾਬਲੇ ਇਸ ਪੋਸਟਰ ਵਿਚ ਅਨੁਸ਼ਕਾ Anushka Sharma ਸ਼ਾਂਤ, ਬੇੜੀਆਂ ਨਾਲ ਜਕੜੀ ਤੇ ਬੇਚਾਰੀ ਜਹੀ ਜਾਪਦੀ ਹੈ |

ਪਰ ਅਸਲ ਫਿਲਮ ਵਿਚ ਉਨ੍ਹਾਂ ਦਾ ਕਿਰਦਾਰ ਕਿਵੇਂ ਦਾ ਹੈ, ਇਸਦਾ ਪਤਾ ਤਾਂ ਤੁਹਾਨੂੰ ਫਿਲਮ ਵੇਖਣ ਦੇ ਬਾਅਦ ਹੀ ਪਤਾ ਚਲੇਗਾ |

ਕੁਛ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਇਸ ਫਿਲਮ ਦਾ ਟੀਜ਼ਰ ਵੀ ਸਾਂਝਾ ਕੀਤਾ ਸੀ ਜਿਸ ਨਾਲ ਅਸੀਂ ਤੁਹਾਨੂੰ ਪਹਿਲੇ ਹੀ ਰੂਬਰੂ ਕਰਾ ਚੁੱਕੇ ਹਾਂ | ਇਸ ਟੀਜ਼ਰ ਵਿਚ ਉਹ ਬੇਹੱਦ ਖ਼ਤਰਨਾਕ ਤੇ ਡਰਾਉਣੀ ਨਜ਼ਰ ਆ ਰਹੀ ਹੈ |

ਦੱਸ ਦੇਈਏ ਕਿ ਇਸ ਫ਼ਿਲਮ ਦੇ ਅਲਾਵਾ ਅਨੁਸ਼ਕਾ ਆਪਣੀ ਦੂਜੀ ਫ਼ਿਲਮਾਂ- ਜ਼ੀਰੋ ਤੇ ਸੂਈ ਧਾਗਾ ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਵਿਅਸਤ ਨੇ | ਸ਼ਾਦੀ ਤੋਂ ਬਾਅਦ ਇਹ ਅਨੁਸ਼ਕਾ ਦੀ ਪਹਿਲੀ ਫ਼ਿਲਮ ਹੈ ਜਿਸ ਵਿਚ ਉਹ ਡਰਾਉਣਾ ਕਿਰਦਾਰ ਨਿਭਾਉਂਦੀ ਨਜ਼ਰ ਆਉਂਗੀ| ਹਾਲਾਂ ਕਿ ਇਸ ਤੋਂ ਪਹਿਲਾਂ ਫ਼ਿਲਮ " ਫਿਲੌਰੀ" ਦੇ ਜਰੀਏ ਉਹ ਭੂਤਨੀ ਦੇ ਕਿਰਦਾਰ ਨਾਲ ਤੁਹਾਡੇ ਦਿਲਾਂ ਨੂੰ ਛੁ ਚੁਕੀ ਹੈ ਪਰ ਇਸ ਵਾਰ ਉਹ ਪਰੀ ਬਣ ਤੁਹਾਨੂੰ ਡਰਾਉਣ ਦੀ ਤਿਆਰੀ ਕਰ ਚੁਕੀ ਹੈ |

Anushka Sharma

Related Post