ਐਮੀ ਵਿਰਕ ਅਤੇ ਨਿਮਰਤ ਖਹਿਰਾ ਦੀ ਆਵਾਜ਼ ‘ਚ ਗੀਤ ‘ਸਾਡੇ ਕੋਠੇ ਉੱਤੇ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

ਐਮੀ ਵਿਰਕ (Ammy Virk ) ਅਤੇ ਨਿਮਰਤ ਖਹਿਰਾ (Nimrat Khaira )ਦੀ ਆਵਾਜ਼ ‘ਚ ਗੀਤ ‘ਸਾਡੇ ਕੋਠੇ ਉੱਤੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਨਿਮਰਤ ਅਤੇ ਐਮੀ ਵਿਰਕ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਗੀਤ ‘ਚ ਪਤੀ ਦਾ ਪਤਨੀ ਦੇ ਲਈ ਪਿਆਰ ਨੂੰ ਦਰਸਾਇਆ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।
image from Nimrat khaira song
ਹੋਰ ਪੜ੍ਹੋ : ਵਿੱਕੀ ਕੌਸ਼ਲ ਦੇ ਸਿਰ ਚੜ੍ਹਿਆ ਐਮੀ ਵਿਰਕ ਦੇ ਨਵੇਂ ਗੀਤ ‘Heart Attack’ ਦਾ ਬੁਖਾਰ, ਦੇਖੋ ਵੀਡੀਓ
ਇਹ ਗੀਤ ਫ਼ਿਲਮ ‘ਸੌਂਕਣੇ ਸੌਂਕਣੇ’ ਦਾ ਗੀਤ ਹੈ । ਜਿਸ ‘ਚ ਐਮੀ ਵਿਰਕ ਦੋ ਪਤਨੀਆਂ ਵਿਚਾਲੇ ਪਿਸਦੇ ਹੋਏ ਦਿਖਾਈ ਦੇਣਗੇ । ਇਸ ਫ਼ਿਲਮ ਦਾ ਦਰਸ਼ਕਾਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ।
image From instagram
ਹੋਰ ਪੜ੍ਹੋ : ਐਮੀ ਵਿਰਕ ਅਤੇ ਨਿਮਰਤ ਖਹਿਰਾ ਦੀ ਆਵਾਜ਼ ‘ਚ ‘ਸਾਡੇ ਕੋਠੇ ਉੱਤੇ’ ਗੀਤ ਇਸ ਦਿਨ ਹੋਵੇਗਾ ਰਿਲੀਜ਼
ਇਸ ਫ਼ਿਲਮ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਅਤੇ ਜਲਦ ਹੀ ਇਹ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ । ਫ਼ਿਲਮ ‘ਚ ਨਿਰਮਲ ਰਿਸ਼ੀ ਦੇ ਨਾਲ ਨਾਲ ਐਮੀ ਵਿਰਕ ਅਤੇ ਸਰਗੁਨ ਮਹਿਤਾ ਵੀ ਦਿਖਾਈ ਦੇਣਗੇ ।
image From instagram
ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੀ ਵੇਖਦਿਆਂ ਹੀ ਬਣ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਰਗੁਨ ਮਹਿਤਾ ਅਤੇ ਐਮੀ ਵਿਰਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਦੋਵਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
View this post on Instagram