ਸਤਵਿੰਦਰ ਬਿੱਟੀ ਦਾ ਨਵਾਂ ਗੀਤ ‘Beganiya’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਸਤਵਿੰਦਰ ਬਿੱਟੀ (Satwinder Bitti ) ਦੀ ਆਵਾਜ਼ ‘ਚ ਨਵਾਂ ਗੀਤ ‘ਬੇਗਾਨੀਆਂ’ (Beganiya)ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰੀਤੀ ਸਿਲੋਨ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਡੀ ਜੇ ਡਸਟਰ ਨੇ । ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੀ ਸੋਹਣੀ ਸੁਨੱਖੀ ਮੁਟਿਆਰ ਨੂੰ ਛੱਡ ਕੇ ਹੋਰਨਾਂ ਪਾਸੇ ਝਾਕਦਾ ਹੈ । ਜਿਸ ‘ਤੇ ਇਹ ਮੁਟਿਆਰ ਗੱਭਰੂ ਦੇ ਨਾਲ ਨਰਾਜ਼ਗੀ ਜਤਾਉਂਦੀ ਹੋਈ ਨਜ਼ਰ ਆਉਂਦੀ ਹੈ ਕਿ ਉਹ ਆਪਣੀ ਸੋਹਣੀ ਸੁਨੱਖੀ ਹੂਰ ਨੂੰ ਛੱਡ ਕੇ ਹੋਰਨਾਂ ਵੱਲ ਤੱਕਦਾ ਹੈ ।
image From satwinder bitti song
ਹੋਰ ਪੜ੍ਹੋ : ਸਤਵਿੰਦਰ ਬਿੱਟੀ ਨੇ ਪਤੀ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਜਿਸ ‘ਤੇ ਕੁੜੀ ਸਾਫ ਸਾਫ ਕਹਿੰਦੀ ਹੈ ਕਿ ਉਹ ਬੰਦਾ ਬਣ ਜਾਵੇ ਜੇ ੳੇੁਸ ਨੇ ਉਸ ਨੂੰ ਆਪਣੇ ਨਾਲ ਰੱਖਣਾ ਹੈ । ਇਹ ਗੀਤ ਸਤਵਿੰਦਰ ਬਿੱਟੀ ਦੇ ਪ੍ਰਸ਼ੰਸਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
image From satwinder bitti song
ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੀ ਜਾਂਦੀ ਸਤਵਿੰਦਰ ਬਿੱਟੀ ਲੰਮੇ ਸਮੇਂ ਬਾਅਦ ਆਪਣਾ ਇਹ ਗੀਤ ਲੈ ਕੇ ਆਏ ਹਨ । ਪ੍ਰਸ਼ੰਸਕਾਂ ਵੱਲੋਂ ਵੀ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਸਤਵਿੰਦਰ ਬਿੱਟੀ ਅਜਿਹੀ ਗਾਇਕਾ ਹੈ ਜਿਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਨੱਬੇ ਦੇ ਦਹਾਕੇ ‘ਚ ਉਸ ਦੇ ਅਖਾੜਿਆਂ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚਦੇ ਸਨ । ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਸਤਵਿੰਦਰ ਬਿੱਟੀ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੇ ਹਨ ।