
ਸਤਵਿੰਦਰ ਬਿੱਟੀ (Satwinder Bitti) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਤੀਜ (Teej) ਦੇ ਮੌਕੇ ‘ਤੇ ਲਈਆਂ ਗਈਆਂ ਲੱਗਦੀਆਂ ਹਨ । ਤੀਜ ਦੇ ਮੌਕੇ ‘ਤੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਤਵਿੰਦਰ ਬਿੱਟੀ (Satwinder Bitti)ਨੇ ਇੱਕ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਰਿਸ਼ਤਿਆਂ ਦੀ ਅਹਿਮੀਅਤ ਦੱਸੀ ਹੈ ।
Image From Instagram
ਹੋਰ ਪੜ੍ਹੋ : ਅਨਿਲ ਕਪੂਰ ਦੀ ਧੀ ਰੀਆ ਕਪੂਰ ਦਾ ਹੋਣ ਜਾ ਰਿਹਾ ਹੈ ਵਿਆਹ, ਅਨਿਲ ਕਪੂਰ ਦੇ ਘਰ ਵਿੱਚ ਜਸ਼ਨ ਦਾ ਮਾਹੌਲ
ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਗਾਇਕਾ ਨੇ ਲਿਖਿਆ ‘ਰਿਸ਼ਤੇ ਕੱਚੇ ਘਰਾਂ ਵਾਂਗ ਹੁੰਦੇ ਨੇ, ਜਿਹੜੇ ਅਨੇਕਾਂ ਵਾਰ ਲਿੱਪਣੇ ਪੈਂਦੇ ਹਨ। ਜੇ ਲਿੱਪਣਾ ਛੱਡ ਦਈਏ ਤਾਂ ਹੌਲੀ ਹੌਲੀ ਮਿੱਟੀ ਦੇ ਢੇਰ ਬਣ ਜਾਂਦੇ ਹਨ’। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਤਸਵੀਰਾਂ ਹੋਰ ਸ਼ੇਅਰ ਕੀਤੀਆਂ ਹਨ । ਗਾਇਕਾ ਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਗਾਇਕਾ ਟ੍ਰੈਕਟਰ ‘ਤੇ ਸਵਾਰ ਨਜ਼ਰ ਆ ਰਹੀ ਹੈ ।
Image From Instagram
ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ ਕਿ ‘ਨਫਰਤਾਂ ਦੇ ਸ਼ਹਿਰ ‘ਚ ਚਲਾਕੀਆਂ ਦੇ ਡੇਰੇ ਨੇ, ਗੁਰਾਇਆ ਇੱਥੇ ਉਹ ਲੋਕ ਵੱਸਦੇ ਨੇ ਜੋ ਤੇਰੇ ਮੂੰਹ ‘ਤੇ ਤੇਰੇ ਮੇਰੇ ਮੂੰਹ ‘ਤੇ ਮੇਰੇ ਨੇ’। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਗਾਇਕਾ ਦੇ ਪ੍ਰਸ਼ੰਸਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
View this post on Instagram