ਜਦੋਂ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਇਕੱਠਿਆਂ ਗਾਇਆ 'ਯਾਮਹਾ' ਗੀਤ , ਦੇਖੋ ਵੀਡੀਓ
Aaseen Khan
January 25th 2019 10:30 AM --
Updated:
January 25th 2019 11:05 AM
ਜਦੋਂ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਇਕੱਠਿਆਂ ਗਾਇਆ 'ਯਾਮਹਾ' ਗੀਤ , ਦੇਖੋ ਵੀਡੀਓ: ਸਤਿੰਦਰ ਸਰਤਾਜ ਪੰਜਾਬੀ ਸੂਫ਼ੀ ਗਾਇਕੀ ਦਾ ਬਹੁਤ ਵੱਡਾ ਨਾਮ ਹੈ। ਤਾਂ ਉੱਥੇ ਹੀ ਗੁਰੂ ਰੰਧਾਵਾ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਗਾਣਿਆਂ ਨਾਲ ਦੁਨੀਆਂ ਭਰ 'ਚ ਕਾਫੀ ਸ਼ੌਹਰਤ ਹਾਸਿਲ ਕੀਤੀ ਹੈ। ਇਹਨਾਂ ਬਾਰੇ ਇਸ ਲਈ ਦੱਸ ਰਹੇਂ ਹਾਂ ਕਿਉਂਕਿ ਦੋਨਾਂ ਨੇ ਗੁਰਦਾਸਪੁਰ 'ਚ ਇੱਕ ਲਾਈਵ ਸ਼ੋਅ ਦੌਰਾਨ ਸਟੇਜ ਸਾਂਝੀ ਕੀਤੀ ਹੈ। ਇਸ ਦੌਰਾਨ ਗੁਰੂ ਰੰਧਾਵਾ ਅਤੇ ਸਤਿੰਦਰ ਸਰਤਾਜ ਨੇ ਫੇਮਸ ਪੰਜਾਬੀ ਗਾਣੇ 'ਅੰਬਰਸਰੀਆ' ਅਤੇ ਸਰਤਾਜ ਦਾ ਮਸ਼ਹੂਰ ਗਾਣਾ ਅੱਧੀ ਕਿੱਕ 'ਤੇ ਸਟਾਰਟ ਮੇਰਾ ਯਾਮਹਾ ਵੀ ਇਕੱਠਿਆਂ ਨੇ ਗਾਇਆ।