ਸੂਫ਼ੀ ਗਾਇਕ ਸਤਿੰਦਰ ਸਰਤਾਜ ਨਜ਼ਰ ਆਉਣਗੇ ਅਪਣੀ ਵੱਖਰੀ ਲੁੱਕ 'ਚ, ਦੇਖੋ ਵੀਡਿਓ

By  Lajwinder kaur November 25th 2018 12:10 PM -- Updated: November 25th 2018 12:15 PM

ਸੁਰਾਂ ਦੇ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੇਹੱਦ ਮਸ਼ਹੂਰ ਅਤੇ ਬੜੀ ਹੀ ਮਧੁਰ ਆਵਾਜ਼ ਵਾਲੇ ਗਾਇਕ ਸਤਿੰਦਰ ਸਰਤਾਜ ਲੈਕੇ ਆ ਰਹੇ ਨੇ 'ਰਸੀਦ' ਮਤਲਬ ਕਿ ਉਹਨਾ ਦਾ ਨਵਾਂ ਗੀਤ ਰਸੀਦ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਵਾਲਾ ਹੈ।

https://www.facebook.com/SatinderSartaaj/photos/a.659934090694952/2104477599573920/?type=3&theater

 

ਹੋਰ ਪੜ੍ਹੋ: ਅੰਮ੍ਰਿਤ ਮਾਨ ਦੀ ਪ੍ਰਸੰਸ਼ਕ ਨੇ ‘ਪਰੀਆਂ ਤੋਂ ਸੋਹਣੀ’ ‘ਤੇ ਬਣਾਇਆ ਕਿੱਕੀ ਚੈਲੇਂਜ ,ਅੰਮ੍ਰਿਤ ਮਾਨ ਨੇ ਵੀਡਿਓ ਕੀਤਾ ਸਾਂਝਾ

ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਗੀਤ ਦਾ ਪੋਸਟਰ ਜਾਰੀ ਕਰਦੇ ਹੋਏ ਸਰਤਾਜ ਨੇ ਕੈਪਸ਼ਨ 'ਚ ਲਿਖਿਆ ਹੈ ਕਿ , ' ਇਹ ਗੀਤ ਵਰਲਡ ਵਾਈਡ ਨੂੰ 29 ਨਵੰਬਰ ਨੂੰ ਰਿਲੀਜ਼ ਹੋਵੇਗਾ। ਉਹਨਾਂ ਨੇ ਨਾਲ ਹੀ ਇਹ ਲਾਇਨਾਂ ਵੀ ਲਿਖੀਆਂ ਨੇ...

ਐਸੀ ਇਸ਼ਕ ਬਾਜ਼ਾਰ ਦੀ ਰੀਤ ਵੇਖੀ

ਲੱਖਾਂ ਸਾਹ ਲਾਏ ਤੇ #ਰਸੀਦ ਕੋਈ ਨਾ...'

ਤੇ ਨਾਲ ਹੀ ਲਿਖਿਆ ਹੈ ਕਿ 'ਸੀਜ਼ਨ ਓਫ ਸਰਤਾਜ'। ਤੇ ਇਸ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਗੀਤ 'ਰਸੀਦ' ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਨੇ । ਇਹ ਗੀਤ ਸ਼ਾਗਾ ਮਿਊਜ਼ਿਕ ਦੇ ਲੇਬਲ ਨਾਲ ਰਿਲੀਜ਼ ਹੋਵੇਗਾ।  satinder sartaj new song raseed

ਹੋਰ ਪੜ੍ਹੋ: ‘ਹਾਊਸਫੁੱਲ 4’ ਫਿਲਮ ਦੀ ਸ਼ੂਟਿੰਗ ਹੋਈ ਖਤਮ, ਜਾਣੋ ਇਸ ਵਾਰ ਕੀ ਹੋ ਸਕਦਾ ਹੈ ਖਾਸ

ਇਹ ਗੀਤ ਸੋਸ਼ਲ ਮੀਡਿਆ ਤੇ ਪੁੂਰੀਆ ਤਰ੍ਹਾਂ ਧਮਾਲਾਂ ਪਾਉਣ ਲਈ ਤਿਆਰ ਹੈ । ਪੋਸਟਰ 'ਚ ਸਤਿੰਦਰ ਸਰਤਾਜ ਦੀ ਵੱਖਰੀ ਹੀ ਲੁੱਕ ਦੇਖਣ ਨੂੰ ਮਿਲ ਰਹੀ ਹੈ।  ਇਹ ਗੀਤ ਸਤਿੰਦਰ ਸਰਤਾਜ ਦੀ ਨਵੀਂ ਆਈ ਐਲਬਮ 'ਸੀਜ਼ਨ ਆਫ਼ ਸਤਿੰਦਰ' ਦਾ ਹੀ ਹੈ| ਗੀਤ ਦਾ ਪੋਸਟਰ ਦੇਖ ਕੇ ਲੱਗਦਾ ਹੈ ਕਿ ਇਹ ਇੱਕ  ਰੋਮਾਂਟਿਕ ਗੀਤ ਹੀ ਹੋਵੇਗਾ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਰਤਾਜ ਦੀ ਐਲਬਮ 'ਸੀਜ਼ਨ ਆਫ਼ ਸਰਤਾਜ' ਦੇ ਕਈ ਗੀਤ ਰਿਲੀਜ਼ ਹੋ ਚੁਕਿਆ ਨੇ।

satinder sartaj new song raseed releasing date 29 november

ਜਿਸ ਦਾ ਨਾਮ 'ਮੈਂ ਤੇ ਮੇਰੀ ਜਾਨ ' ਤੇ ਇਸ ਗੀਤ ਨੂੰ ਵੀ ਲੋਕਾਂ ਵੱਲੋਂ  ਭਰਵਾਂ ਹੁੰਗਾਰਾ ਮਿਲ ਚੁਕਿਆ ਹੈ। ਸਰਤਾਜ ਦੇ ਇਨ੍ਹਾਂ ਗੀਤਾਂ ਨੇ ਇਕ ਵਾਰ ਫਿਰ ਤੋਂ ਸੂਫ਼ੀ ਗਾਇਕੀ ਦੇ ਪ੍ਰੇਮੀਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆ ਦਿੱਤੀ ਹੈ । ਸਰਤਾਜ ਦਾ ਗੀਤ 'ਮੈਂ ਤੇ ਮੇਰੀ ਜਾਨ' ਪਤੀ ਪਤਨੀ ਦੇ ਰਿਸ਼ਤੇ  ਜਿਸ 'ਚ ਪਿਆਰ ਅਤੇ ਰੁਸਣ ਮਨਾਉਣ  ਨੂੰ ਦਰਸਾਇਆ ਗਿਆ। ਉਥੇ ਹੀ 'ਤੇਰੇ ਵਾਸਤੇ' ਗੀਤ ਇਕ ਤਰਫ਼ੇ ਪਿਆਰ ਨੂੰ ਦਰਸਾਉਂਦਾ ਹੈ  ਜੋ ਕਿ ਅਪਣੇ ਪਿਆਰ ਨੂੰ ਪਾਉਣ ਲਈ ਕਈ ਜ਼ੋਖ਼ਮ ਉਠਾਉਂਦਾ ਹੈ ਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼  ਕਰਦਾ ਹੈ ਪਰ ਕਹਿ ਨਹੀਂ ਸਕਦਾ । ਸਰਤਾਜ ਦੇ ਸਾਰੇ ਗੀਤਾਂ ਨੇ ਇੰਟਰਨੇਟ ਤੇ ਧੂਮਾਂ ਮਚਾ ਦਿੱਤੀਆਂ ਹਨ। ਸਤਿੰਦਰ ਸਰਤਾਜ ਦੇ ਸਾਰੇ ਗੀਤਾਂ ਨੂੰ  ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਸਰਤਾਜ ਦੀ ਕਲਾ ਨੂੰ ਹਰ ਉਮਰ ਦੇ ਸਮੂਹਾਂ ਅਤੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ|

https://www.youtube.com/watch?time_continue=58&v=SiHAYoFp39o

- PTC Punjabi

Related Post