ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕੋ ਮਿੱਕੇ’ ਫ਼ਿਲਮ ਦਾ ਗੀਤ ‘ਸ਼ਰਮਿੰਦਾ’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

By  Lajwinder kaur February 27th 2020 12:03 PM -- Updated: February 27th 2020 12:06 PM
ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕੋ ਮਿੱਕੇ’ ਫ਼ਿਲਮ ਦਾ ਗੀਤ ‘ਸ਼ਰਮਿੰਦਾ’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ

ਪਿਆਰ ਦੇ ਰਿਸ਼ਤੇ ‘ਤੇ ਬਣੀ ਫ਼ਿਲਮ ‘ਇੱਕੋ ਮਿੱਕੇ’ ਜਿਸ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਹੈ । ਇਸ ਦਰਮਿਆਨ ਫ਼ਿਲਮ ਦਾ ਸੈਡ ਸੌਂਗ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਜੀ ਹਾਂ ‘ਸ਼ਰਮਿੰਦਾ’ ਟਾਈਟਲ ਹੇਠ ਨਵੇਂ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਸਤਿੰਦਰ ਸਰਤਾਜ ਵੱਲੋਂ ਹੀ ਗਾਇਆ ਗਿਆ ਹੈ ਤੇ ਗੀਤ ਦੇ ਬਾਕਮਾਲ ਦੇ ਬੋਲ ਖੁਦ ਸਤਿੰਦਰ ਸਰਤਾਜ ਦੀ ਕਲਮ ‘ਚੋਂ ਹੀ ਨਿਕਲੇ ਨੇ ।

ਹੋਰ ਵੇਖੋ:ਯੂਟਿਊਬਰ ਸਟਾਰ ਤੇ ਪੰਜਾਬੀ ਅਦਾਕਾਰ ਕਿੰਗ ਬੀ ਚੌਹਾਨ ਦਾ ਹੋਇਆ ਵਿਆਹ, ਸ਼ੇਅਰ ਕੀਤਾ ਵੀਡੀਓ

ਇਸ ਗੀਤ ਨੂੰ ਬੀਟ ਮਨਿਸਟਰ (Beat Minister) ਵੱਲੋਂ ਸ਼ਾਨਦਾਰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ । ਸ਼ਰਮਿੰਦਾ ਗੀਤ ਨੂੰ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਗੀਤ ਰਿਲੀਜ਼ਿੰਗ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਫੈਨਜ਼ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ । ਜੇ ਗੱਲ ਕਰੀਏ ਸ਼ਰਮਿੰਦਾ ਗੀਤ ਦੀ ਤਾਂ ਉਸ ਨੂੰ ਗਾਇਕ ਨੇ ਉਸ ਇਨਸਾਨ ਦੇ ਪੱਖ ਤੋਂ ਗਾਇਆ ਹੈ ਜੋ ਆਪਣੀ ਗਲਤੀਆਂ ਦੇ ਕਰਕੇ ਆਪਣੇ ਪਿਆਰੇ ਰਿਸ਼ਤੇ ਨੂੰ ਗੁਆ ਦਿੰਦਾ ਹੈ । ਇਹ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ।

ਜੇ ਗੱਲ ਕਰੀਏ ਇੱਕੋ ਮਿੱਕੇ ਫ਼ਿਲਮ ਦੀ ਤਾਂ ਲੀਡ ਰੋਲ ‘ਚ ਨਜ਼ਰ ਆਉਣਗੇ ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ।  ਅਨੋਖੀ ਪਿਆਰ ਦੀ ਦਾਸਤਾਨ ਵਾਲੀ ਕਹਾਣੀ ਪੰਕਜ ਵਰਮਾ ਵੱਲੋਂ ਲਿਖੀ ਗਈ ਹੈ ਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਫ਼ਿਲਮ ਨੂੰ ਤਿਆਰ ਕੀਤਾ  ਗਿਆ ਹੈ । ਇਸ ਫ਼ਿਲਮ ‘ਚ ਸਤਿੰਦਰ ਤੇ ਅਦਿਤੀ ਤੋਂ ਇਲਾਵਾ ਸਰਦਾਰ ਸੋਹੀ, ਮਹਾਬੀਰ ਭੁੱਲਰ, ਵਿਜੈ ਕੁਮਾਰ, ਨਵਦੀਪ ਕਲੇਰ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਪਿਆਰ-ਇਮੋਸ਼ਨ ਤੇ ਕਮੇਡੀ ਵਾਲੀ ਇਹ ਫ਼ਿਲਮ 13 ਮਾਰਚ ਨੂੰ ਸਿਨੇਮਾ ਘਰਾਂ ‘ਚ ਪਿਆਰ ਦੀ ਮਹਿਕ ਬਿਖੇਰਦੀ ਹੋਈ ਨਜ਼ਰ ਆਵੇਗੀ ।

Related Post