ਦੇਖੋ ਵੀਡੀਓ : ਸਤਿੰਦਰ ਸਰਤਾਜ ਨੇ ਹਿੰਦੀ ਗੀਤ ‘Qanoon’ ਦੇ ਨਾਲ ਕਿਸਾਨਾਂ ਦੀ ਆਵਾਜ਼ ਨੂੰ ਕੀਤਾ ਬੁਲੰਦ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
Lajwinder kaur
January 3rd 2021 11:00 AM

ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਜੋ ਕਿ ਆਪਣੇ ਨਵੇਂ ਗੀਤ ‘ਕਾਨੂੰਨ’ (Qanoon)ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਇਹ ਗੀਤ ਵੀ ਉਹ ਕਿਸਾਨਾਂ ਦੇ ਸਮਰਥਨ ‘ਚ ਲੈ ਕੇ ਆਏ ਨੇ ।
ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਕਾਨੂੰਨ ਵਾਲਿਆਂ ਨੂੰ ਖਰੀਆਂ-ਖਰੀਆਂ ਗੱਲਾਂ ਸੁਣਾਈਆਂ ਨੇ ।ਜਿਸ ਕਰਕੇ ਉਨ੍ਹਾਂ ਨੇ ਇਹ ਗੀਤ ਹਿੰਦੀ ਭਾਸ਼ਾ ‘ਚ ਗਾਇਆ ਹੈ ।
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਸਤਿੰਦਰ ਸਰਤਾਜ ਨੇ ਲਿਖੇ ਨੇ ਤੇ ਮਿਊਜ਼ਿਕ Beat Minister ਨੇ ਦਿੱਤਾ ਹੈ । ਗਾਣੇ ਦਾ ਲਿਰਿਕਲ ਵੀਡੀਓ Dhiman Production ਵੱਲੋਂ ਤਿਆਰ ਕੀਤਾ ਹੈ । ਇਹ ਗੀਤ ਉਨ੍ਹਾਂ ਦੀ ਨਵੀਂ ਮਿਊਜ਼ਿਕ ਐਲਬਮ ‘ਤਹਿਰੀਕ’ ‘ਚੋਂ ਹੈ ।
ਇਸ ਤੋਂ ਪਹਿਲਾਂ ਵੀ ਉਹ ਜੋਸ਼ੀਲਾ ਕਿਸਾਨੀ ਗੀਤ ‘ਕਲਾਵਾਂ ਚੜ੍ਹਦੀਆਂ’ ਲੈ ਕੇ ਆਏ ਸੀ । ਜਿਸ ‘ਚ ਉਨ੍ਹਾਂ ਨੇ ਪੰਜਾਬੀਆਂ ਦੀਆਂ ਬਹਾਦਰੀਆਂ ਤੇ ਅਣਖਾਂ ਨੂੰ ਬਿਆਨ ਕੀਤਾ ਹੈ ।