ਸਤਿੰਦਰ ਸਰਤਾਜ (Satinder Sartaaj) ਦੇ ਵੀਡੀਓ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।ਉਹ ਆਪਣੇ ਗੀਤਾਂ ਅਤੇ ਸ਼ਾਇਰੀ ਦੇ ਨਾਲ ਅਕਸਰ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਦਿੰਦੇ ਨਜ਼ਰ ਆਉਂਦੇ ਹਨ ।ਸੋਸ਼ਲ ਮੀਡੀਆ ਤੇ ਸਤਿੰਦਰ ਸਰਤਾਜ ਦਾ ਇੱਕ ਵੀਡੀਓ(Video) ਖੂਬ ਵਾਇਰਲ ਹੋ ਰਿਹਾ ਹੈ।ਇਸ ਵੀਡੀਓ 'ਚ ਸਤਿੰਦਰ ਸਰਤਾਜ ਨੇ ਲੋਕਾਂ ਨੂੰ ਬਹੁਤ ਹੀ ਖੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।
image From instagram
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਮਾਂ ਬਣਨ ਤੋਂ ਬਾਅਦ ਕਰਵਾਇਆ ਫੋੋੋਟੋ ਸ਼ੂਟ
ਸਤਿੰਦਰ ਸਰਤਾਜ ਨੇ ਕਿਹਾ ਕਿ ਹਰ ਵੇਲੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਇਨਸਾਨ ਨੂੰ ਕਰਨਾ ਚਾਹੀਦਾ ਹੈ ਕਿ ਉਹ ਦੋ ਵੇਲੇ ਦੀ ਰੋਟੀ ਦੇ ਰਿਹਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਇਨਸਾਨਾਂ ਨੂੰ ਇਸ ਗੱਲ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਮਾਲਕ ਨੇ ਸਿਰ 'ਤੇ ਛੱਤ ਦਿੱਤੀ ਹੈ । ਸਾਬਤ ਸੂਰਤ ਸਰੀਰ ਦਿੱਤਾ ਹੈ ਜਿਸ ਨਾਲ ਅਸੀਂ ਇਸ ਪੂਰੀ ਕਾਇਨਾਤ ਨੂੰ ਵੇਖ ਸਕਦੇ ਹਾਂ ਸੁਣ ਸਕਦੇ ਹਾਂ ।
image From instagram
ਬਾਕੀ ਕਈ ਵਾਰ ਲੋਕਾਂ ਦੇ ਦਿਲ ਚ ਇਹ ਗੱਲ ਵੀ ਆ ਜਾਂਦੀ ਹੈ ਕਿ ਫਲਾਣੇ ਕੋਲ ਵੱਡੀ ਗੱਡੀ ਹੈ ਤੇ ਮੈਂ ਨਹੀਂ ਲੈ ਸਕਿਆ ਤਾਂ ਇਸ ਦਾ ਮਲਾਲ ਨਹੀਂ ਹੋਣਾ ਚਾਹੀਦਾ ਇਸ ਦੀ ਡੋਰ ਤਾਂ ਉਸ ਮਾਲਕ 'ਤੇ ਛੱਡ ਦੇਣੀ ਚਾਹੀਦੀ ਹੈ । ਸਤਿੰਦਰ ਸਰਤਾਜ ਵੱਲੋਂ ਦਿੱਤੇ ਇਸ ਸੁਨੇਹੇ ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਫ਼ਿਲਮ 'ਕਲੀ ਜੋਟਾ' 'ਚ ਨਜ਼ਰ ਆਉੇਣਗੇ । ਸਤਿੰਦਰ ਸਰਤਾਜ ਦੇ ਗੀਤਾਂ ਅਤੇ ਫ਼ਿਲਮਾਂ ਦਾ ਉਨ੍ਹਾਂ ਦੇ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ।
View this post on Instagram
A post shared by Dr. satinder sartaaj (@sartajislove)