ਸਤਿੰਦਰ ਸਰਤਾਜ ਤੇ ਸ਼ਿਪਰਾ ਗੋਇਲ ਨੂੰ ਵੀ 'Youth Icon Award 2020' ਨਾਲ ਕੀਤਾ ਗਿਆ ਸਨਮਾਨਿਤ, ਫੈਨਜ਼ ਦਾ ਕੀਤਾ ਸ਼ੁਕਰਾਨਾ
ਪੰਜਾਬੀ ਗਾਇਕ ਸਤਿੰਦਰ ਸਰਤਾਜ ਜਿਨ੍ਹਾਂ ਨੇ ਆਪਣੇ ਸੂਫ਼ੀਆਨਾ ਗਾਇਕੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਹ ਅਜਿਹੇ ਗਾਇਕ ਨੇ ਜਦੋਂ ਉਹ ਲਾਈਵ ਗਾਉਂਦੇ ਨੇ ਤਾਂ ਉਨ੍ਹਾਂ ਦੀ ਸੁਰੀਲੀ ਆਵਾਜ਼ ਦਰਸ਼ਕਾਂ ਨੂੰ ਖੜ੍ਹੇ ਹੋ ਕੇ ਝੂਮਣ ਲਈ ਮਜ਼ਬੂਰ ਕਰ ਦਿੰਦੀ ਹੈ। ਉਨ੍ਹਾਂ ਦੇ ਗੀਤਾਂ ‘ਚ ਮੁਹੱਬਤ ਤੇ ਪੰਜਾਬੀਅਤ ਦੀਆਂ ਗੱਲਾਂ ਹੁੰਦੀਆਂ ਹਨ। ਜਿਸਦੇ ਚੱਲਦੇ ਬੀਤੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ‘ਚ ਕਰਵਾਏ ਗਏ ਅਵਾਰਡ ਪ੍ਰੋਗਰਾਮ ‘ਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਯੂਥ ਆਇਕਨ ਅਵਾਰਡ 2020 ਦੇ ਸਨਮਾਨਿਤ ਕੀਤਾ ਗਿਆ ਹੈ।
View this post on Instagram
ਹੋਰ ਵੇਖੋ:ਅੱਜ ‘ਚਾਹ ਦਾ ਕੱਪ ਸੱਤੀ ਦੇ ਨਾਲ’ ‘ਚ ਲੱਗਣਗੀਆਂ ਰੌਣਕਾਂ, ਕਿਉਂਕਿ ਆ ਰਹੀਆਂ ਨੇ ‘ਨੂਰਾ ਸਿਸਟਰ’
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇਸ ਅਵਾਰਡ ਦੀ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਇੰਨਾ ਪਿਆਰ ਦੇਣ ਲਈ। ਜਿਸ ਤੋਂ ਬਾਅਦ ਫੈਨਜ਼ ਤੋਂ ਇਲਾਵਾ ਪੰਜਾਬੀ ਮਨੋਰੰਜਨ ਜਗਤ ਦੀਆਂ ਹਸਤੀਆਂ ਵਧਾਈਆਂ ਦੇ ਰਹੀਆਂ ਨੇ। ਇਸ ਵੀਡੀਓ ‘ਚ ਉਹ ਪਿਛਲੇ ਸਾਲ ਆਏ ‘ਗੁਰਮੁਖੀ ਦਾ ਬੇਟਾ’ਗਾਉਂਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਸ਼ਿਪਰਾ ਗੋਇਲ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਅਵਾਰਡ ਦੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਧੰਨਵਾਦ ਪੰਜਾਬ ਸਰਕਾਰ ਮਾਣ ਬਖ਼ਸ਼ਣ ਲਈ, ਯੂਥ ਆਇਕਨ ਅਵਾਰਡ 2020 ਲਈ’ ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਅੰਗਰੇਜ਼ੀ ਵਾਲੀ ਮੈਡਮ, ਬਲਗੇੜੀ, ਯਾਦਾਂ ਤੇਰੀਆਂ, ਛੋਟੀ ਛੋਟੀ ਗੱਲ, ਲਵਲੀ VS ਪੀਯੂ, ਅੱਖ ਜੱਟੀ ਵਰਗੇ ਕਈ ਗੀਤ ਦੇ ਚੁੱਕੇ ਹਨ। ਉਧਰ ਸਤਿੰਦਰ ਸਰਤਾਜ ਜੋ ਕਿ ਬਹੁਤ ਜਲਦ ਪੰਜਾਬੀ ਫ਼ਿਲਮ ‘ਇੱਕੋ ਮਿੱਕੇ’ ਦੇ ਨਾਲ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।