ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ, ਜਾਣੋ ਫ਼ਿਲਮ ਦੀਆਂ ਇਹ ਖ਼ਾਸ ਗੱਲਾਂ
ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਦੀ ਫ਼ਿਲਮ ਦਾ ਸ਼ੂਟ ਹੋਇਆ ਸ਼ੁਰੂ, ਜਾਣੋ ਫ਼ਿਲਮ ਦੀਆਂ ਇਹ ਖ਼ਾਸ ਗੱਲਾਂ : ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਸਤਿੰਦਰ ਸਰਤਾਜ ਜਿੰਨ੍ਹਾਂ ਦੀ 2017 'ਚ ਆਈ ਫ਼ਿਲਮ 'ਦ ਬਲੈਕ ਪ੍ਰਿੰਸ' ਨੇ ਦੁਨੀਆਂ ਭਰ 'ਚ ਖਾਸੀਆਂ ਸੁਰਖੀਆਂ ਬਟੋਰੀਆਂ ਹਨ। ਪਿਛਲੇ ਇੱਕ ਡੇਢ ਸਾਲ ਤੋਂ ਸਰਤਾਜ ਆਪਣੀ ਸੰਗੀਤਕ ਦੁਨੀਆਂ 'ਚ ਹੀ ਰੁੱਝੇ ਹੋਏ ਸਨ। ਸਰਤਾਜ ਆਪਣੇ ਗਾਣਿਆਂ, ਅਤੇ ਲਾਈਵ ਸ਼ੋਅਜ਼ ਵੱਲ ਹੀ ਧਿਆਨ ਦੇ ਰਹੇ ਸਨ। ਪਰ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸਤਿੰਦਰ ਸਰਤਾਜ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
satinder sartaj latest movie anparkh akhiyan
ਫ਼ਿਲਮ ਦਾ ਨਾਮ ਹੈ 'ਅਣਪਰਖ ਅੱਖੀਆਂ' ਜਿਸ 'ਚ ਸਤਿੰਦਰ ਸਰਤਾਜ ਨਾਲ ਲੀਡ ਰੋਲ 'ਚ ਹਨ ਅਦਿਤੀ ਸ਼ਰਮਾ। ਅਦਿਤੀ ਸ਼ਰਮਾ ਇਸ ਤੋਂ ਪਹਿਲਾਂ ਗਗਨ ਕੋਕਰੀ ਨਾਲ ਫ਼ਿਲਮ ਲਾਟੂ ਅਤੇ ਅਮਰਿੰਦਰ ਗਿੱਲ ਨਾਲ ਅੰਗਰੇਜ਼ ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਸਤਿੰਦਰ ਸਰਤਾਜ ਦੀ ਇਸ ਫ਼ਿਲਮ ਨੂੰ ਨੌਜਵਾਨ ਨਿਰਦੇਸ਼ਕ ਪੰਕਜ ਵਰਮਾ ਨਿਰਦੇਸ਼ਤ ਕਰ ਰਹੇ ਹਨ। ਦਰਜਨਾਂ ਮਿਊਜ਼ਿਕ ਵੀਡੀਓਜ਼ ਬਣਾ ਚੁੱਕੇ ਪੰਕਜ ਦੀ ਬਤੌਰ ਡਾਇਰੈਕਟਰ ਇਹ ਪਹਿਲੀ ਫ਼ਿਲਮ ਹੋਣ ਵਾਲੀ ਹੈ। ਉਹ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਨਾਲ ਉਨ੍ਹਾਂ ਦੇ ਕੁਝ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਚੁੱਕੇ ਹਨ।
ਹੋਰ ਵੇਖੋ : ਕੇਸਰੀ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਬੀ ਪਰਾਕ ਦੀ ਮਿਹਨਤ ਨੇ ਪਹੁੰਚਿਆ ਉਹਨਾਂ ਨੂੰ ਇਸ ਮੁਕਾਮ 'ਤੇ
View this post on Instagram
ਮੀਡੀਆ ਰਿਪੋਰਟਜ਼ ਦੇ ਮੁਤਾਬਿਕ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਆਸ ਪਾਸ ਦੇ ਇਲਾਕੇ 'ਚ ਚੱਲ ਰਹੀ ਹੈ। ਫ਼ਿਲਮ ਦੀ ਕਿਸੇ ਰਿਲੀਜ਼ ਡੇਟ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। 'ਅਣਪਰਖ ਅੱਖੀਆਂ' ਨਾਮ ਦੀ ਇਹ ਫ਼ਿਲਮ ਫਿਰਦੌਸ ਪ੍ਰੋਡਕਸ਼ਨ ਦੇ ਬੈਨਰ ਤਲੇ ਬਣਾਈ ਜਾ ਰਹੀ ਹੈ। ਦੇਖਣਾ ਹੋਵੇਗਾ ਅਦਿਤੀ ਸ਼ਰਮਾ ਨਾਲ ਸਤਿੰਦਰ ਸਰਤਾਜ ਦੀ ਇਹ ਜੋੜੀ ਕਦੋਂ ਤੱਕ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।