ਪੰਜਾਬੀ ਗਾਇਕਾ ਸਾਰਿਕਾ ਗਿੱਲ ਜੋ ਕਿ ਆਪਣਾ ਨਵਾਂ ਗੀਤ ‘ਸਾਕ ਮੋੜਦੀ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਗਈ ਹੈ। ‘ਸਾਕ ਮੋੜਦੀ’ ਗੀਤ ‘ਚ ਪੰਜਾਬ ਦੇ ਰੰਗ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ ਨੂੰ ਸਾਰਿਕਾ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ ਤੇ ਗੀਤ ਦੇ ਬੋਲ ਨਰਿੰਦਰ ਬਾਠ ਨੇ ਕਲਮ ਬੰਧ ਕੀਤੇ ਹਨ।
ਸਾਰਿਕਾ ਗਿੱਲ ਤੇ ਚੱੜਿਆ ਬਾਠਾਂ ਵਾਲੇ ਦਾ ਰੰਗ, ਦੇਖੋ ਵੀਡੀਓ
ਗੱਲ ਕਰਦੇ ਹਾਂ ਗੀਤ ਦੇ ਵੀਡੀਓ ਦੀ ਤਾਂ ਉਸ ‘ਚ ਪੰਜਾਬੀ ਕਲਚਰ ਦੇਖਣ ਨੂੰ ਮਿਲਦਾ ਹੈ। ਵੀਡੀਓ ‘ਚ ਸਾਰਿਕਾ ਗਿੱਲ ਅਰਬਨ ਤੇ ਸੱਭਿਆਚਾਰਕ ਲੁੱਕ ‘ਚ ਨਜ਼ਰ ਆ ਰਹੀ ਹੈ। ਗੀਤ ‘ਚ ਸਾਗ, ਟਰਾਲੀ ਤੇ ਪੰਜਾਬੀ ਕਲਾਕਾਰ ਗੱਗੂ ਗਿੱਲ ਦੀ ਗੱਲ ਕੀਤੀ ਹੈ। ਗੀਤ ‘ਚ ਗੱਭਰੂ ਤੇ ਮਟਿਆਰ ਦੀ ਤਾਰੀਫ ਕੀਤੀ ਗਈ ਹੈ। ਸਾਕ ਮੋੜਦੀ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਨਾਲ ਹੀ ਇਹ ਗੀਤ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
https://www.youtube.com/watch?v=Ecpx_g1E7No
ਹੋਰ ਵੇਖੋ: ‘ਚੁੰਨੀ ਚੋਂ ਆਸਮਾਨ’ ਗੀਤ ‘ਚ ਬੀਰ ਸਿੰਘ ਨੇ ਆਪਣੀ ਆਵਾਜ਼ ਨਾਲ ਕੀਤਾ ਰੂਹਾਨ
ਸਾਰਿਕਾ ਗਿੱਲ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ ਜਿਵੇਂ ‘ਖਜੂਰੀ ਗੁੱਤ’, ‘ਮਿਸ ਕੌਰ’, ‘ਡਿਗਰੀਆਂ’ ਤੇ ‘ਸਵੈਗ’ ਆਦਿ। ਉਹਨਾਂ ਦੇ ਗੀਤਾਂ ‘ਚ ਜ਼ਿਆਦਾਤਰ ਪੰਜਾਬ ਦਾ ਸੱਭਿਆਚਾਰ ਦੇਖਣ ਨੂੰ ਮਿਲਦਾ ਹੈ।