ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ (Sargun Mehta) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਮਜ਼ੇਦਾਰ ਵੀਡੀਓਜ਼ ਅਪਲੋਡ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਰਵੀ ਦੁਬੇ ( Ravi Dubey) ਦੇ ਨਾਲ ਆਪਣੀ ਬਹੁਤ ਹੀ ਸ਼ਾਨਦਾਰ ਵੀਡੀਓ ਸ਼ੇਅਰ ਕੀਤੀ ਹੈ।
image source-instagram
ਹੋਰ ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ
ਇਸ ਵੀਡੀਓ 'ਚ ਸਰਗੁਣ ਅਤੇ ਰਵੀ ਪੰਜ ਵੱਖਰੇ-ਵੱਖਰੇ ਆਊਟ ਫਿੱਟ 'ਚ ਨਜ਼ਰ ਆ ਰਹੇ ਨੇ । ਦੋਵੇਂ ਜਣੇ ਪੰਜ ਹਿੰਦੀ ਗੀਤਾਂ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸਰਗੁਣ ਮਹਿਤਾ ਜੋ ਕਿ ਵੈਸਟ ਤੋਂ ਲੈ ਕੇ ਦੇਸੀ ਲੁੱਕ ਦੇ ਨਾਲ ਖੂਬ ਕਹਿਰ ਢਾਉਂਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਪਤੀ-ਪਤਨੀ ਦੀ ਇਹ ਜੁਗਲਬੰਦੀ ਕਾਫੀ ਪਸੰਦ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਬੁਆਏ ਫ੍ਰੈਂਡ ਗੁਰਬਕਸ਼ ਸਿੰਘ ਚਾਹਲ ਨੇ ਰੋਮਾਂਟਿਕ ਅੰਦਾਜ਼ ‘ਚ ਅਦਾਕਾਰਾ ਰੁਬੀਨਾ ਬਾਜਵਾ ਨੂੰ ਵਿਆਹ ਲਈ ਕੀਤਾ ਪ੍ਰਪੋਜ਼, ਕਲਾਕਾਰ ਇਸ ਜੋੜੀ ਨੂੰ ਦੇ ਰਹੇ ਨੇ ਵਧਾਈਆਂ
image source-instagram
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਫ਼ਿਲਮ ਕਿਸਮਤ 2 ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਸ਼ਾਨਦਾਰ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਸਰਗੁਣ ਮਹਿਤਾ ਸੌਂਕਣ ਸੌਂਕਣੇ ਫ਼ਿਲਮ ਐਮੀ ਵਿਰਕ ਤੇ ਨਿਮਰਤ ਖਹਿਰਾ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਸਰਗੁਣ ਮਹਿਤਾ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਟੈਲੀਵਿਜ਼ਨ ਕੈਰੀਅਰ ਤੋਂ ਕੀਤੀ ਸੀ। ਸਾਲ 2009 ਵਿੱਚ ਟੀਵੀ ਸੀਰੀਅਲ ਕਰੋਲ ਬਾਗ ਦੇ ਨਾਲ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਆਗਾਜ਼ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ 'ਚ ਕੰਮ ਕੀਤਾ । ਇਸ ਤੋਂ ਬਾਅਦ ਅੰਗਰੇਜ਼ ਫ਼ਿਲਮ ਦੇ ਨਾਲ ਉਨ੍ਹਾਂ ਨੇ ਪੰਜਾਬੀ ਫ਼ਿਲਮੀ ਜਗਤ ਚ ਕਦਮ ਰੱਖਿਆ। ਇਸ ਫ਼ਿਲਮ 'ਚ ਨਿਭਾਏ ਕਿਰਦਾਰ ਦੇ ਲਈ ਉਨ੍ਹਾਂ ਨੂੰ ਸਰਬੋਤਮ ਅਦਾਕਾਰਾ ਲਈ ਪੀਟੀਸੀ ਪੰਜਾਬੀ ਫ਼ਿਲਮ ਪੁਰਸਕਾਰ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਹਨ।
View this post on Instagram
A post shared by Sargun Mehta (@sargunmehta)