ਅਕਸ਼ੈ ਕੁਮਾਰ ਦੇ ਨਾਲ ਫ਼ਿਲਮ 'ਮਿਸ਼ਨ ਸਿੰਡਰੈਲਾ' 'ਚ ਨਜ਼ਰ ਆਵੇਗੀ ਸਰਗੁਨ ਮਹਿਤਾ

By  Pushp Raj March 29th 2022 01:49 PM

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਆਪਣੀ ਹੱਸਮੁੱਖ ਸ਼ਖ਼ਸੀਅਤ ਲਈ ਜਾਣੀ ਜਾਂਦੀ ਹੈ, ਪਰ ਜਲਦ ਹੀ ਉਹ ਆਪਣੀ ਅਗਲੀ ਫ਼ਿਲਮ ਵਿੱਚ ਗੰਭੀਰ ਰੋਲ ਅਦਾ ਕਰਦੀ ਹੋਈ ਨਜ਼ਰ ਆਵੇਗੀ। ਸਰਗੁਣ ਮਹਿਤਾ ਅਕਸ਼ੈ ਕੁਮਾਰ ਦੀ 'ਮਿਸ਼ਨ ਸਿੰਡਰੈਲਾ' 'ਚ ਪੁਲਿਸ ਦਾ ਰੋਲ ਨਿਭਾਉਂਦੀ ਨਜ਼ਰ ਆਵੇਗੀ।

 

ਸਰਗੁਣ ਮਹਿਤਾ, ਜੋ ਕਿ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ, ਅਕਸ਼ੈ ਕੁਮਾਰ ਦੀ 'ਮਿਸ਼ਨ ਸਿੰਡਰੇਲਾ' ਵਿੱਚ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ, ਜਿਸ ਵਿੱਚ ਰਕੁਲਪ੍ਰੀਤ ਸਿੰਘ ਵੀ ਨਜ਼ਰ ਆਵੇਗੀ। ਸਰਗੁਣ ਮਹਿਤਾ ਅਤੇ ਅਕਸ਼ੈ ਕੁਮਾਰ ਇਸ ਫਿਲਮ ਵਿੱਚ 'ਪੁਲਿਸ' ਦਾ ਕਿਰਦਾਰ ਨਿਭਾਉਣਗੇ, ਹਾਲ ਹੀ ਵਿੱਚ ਸੈੱਟ ਤੋਂ ਇਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਪਿਛਲੇ ਸਾਲ ਅਗਸਤ 2021 ਵਿੱਚ, ਨਿਰਮਾਤਾਵਾਂ ਦੇ ਐਲਾਨ ਮੁਤਾਬਕ ਫਿਲਮ ਫਲੋਰ 'ਤੇ ਇਹ ਫਿਲਮ ਇੱਕ ਸਾਈਕੋ ਕਾਤਲ ਦੀ ਕਹਾਣੀ ਉੱਤੇ ਅਧਾਰਿਤ ਹੈ ਜੋ ਜਵਾਨ ਕੁੜੀਆਂ ਦਾ ਸ਼ਿਕਾਰ ਕਰਦਾ ਤੇ ਲਗਾਤਾਰ ਪੁਲਿਸ ਤੋਂ ਬਚਦਾ ਰਹਿੰਦਾ ਹੈ।

ਹੋਰ ਪੜ੍ਹੋ : ਦਿ ਕਸ਼ਮੀਰ ਫਾਈਲਸ ਦਾ ਕਿਰਦਾਰ ਟੀ-ਸ਼ਰਟਸ 'ਤੇ ਛੱਪਣ ਨੂੰ ਲੈ ਕੇ ਅਨੁਪਮ ਖੇਰ ਨੇ ਦਿੱਤਾ ਰਿਐਕਸ਼ਨ 

ਇਹ ਫਿਲਮ ਤਮਿਲ ਥ੍ਰਿਲਰ - ਰਤਸਾਸਨ ਦੀ ਹਿੰਦੀ ਰੀਮੇਕ ਵੀ ਹੈ। ਰਣਜੀਤ ਐਮ ਤਿਵਾਰੀ ਦੁਆਰਾ ਨਿਰਦੇਸ਼ਤ; ਅਕਸ਼ੈ ਕੁਮਾਰ, ਰਕੁਲਪ੍ਰੀਤ, ਅਤੇ ਸਰਗੁਣ ਮਹਿਤਾ ਸਟਾਰਰ 'ਮਿਸ਼ਨ ਕੌਂਡਰੇਲਾ' 29 ਅਪ੍ਰੈਲ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।

ਇਸ ਦੌਰਾਨ ਸਰਗੁਣ ਮਹਿਤਾ ਕੋਲ ਨਿਮਰਤ ਖਹਿਰਾ ਅਤੇ ਐਮੀ ਵਿਰਕ ਨਾਲ ਪੰਜਾਬੀ ਫਿਲਮ 'ਸੌਣ ਸੌਂਕਣੇ' ਵੀ ਹੈ ਜੋ 13 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

View this post on Instagram

 

A post shared by Box Office Collection (@boxofficecollection)

Related Post