ਬਾਲੀਵੁੱਡ ਦੇ ਪਰਫ਼ੈਕਟ ਕਪਲ ਕਹਾਉਣ ਵਾਲੀਆਂ ਜੋੜੀਆਂ ਚੋਂ ਇੱਕ ਹੈ ਰਵੀ ਦੂਬੇ ਤੇ ਸਰਗੂਨ ਮਹਿਤਾ ਦੀ ਜੋੜੀ। ਇਹ ਜੋੜੀ ਆਏ ਦਿਨ ਆਪਣੀਆਂ ਤਸਵੀਰਾਂ ਤੇ ਇੰਸਟਾਗ੍ਰਾਮ ਰੀਲਸ ਨਾਲ ਆਪਣੇ ਫੈਨਜ਼ ਦੇ ਨਾਲ ਰੁਬਰੂ ਹੁੰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸਰਗੂਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਹ ਆਪਣੇ ਗਲੈਮਰਸ ਅੰਦਾਜ਼ ਨੂੰ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ।
Image source : Instagram
ਇਨ੍ਹਾਂ ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਸਰਗੂਨ ਮਹਿਤਾ ਨੇ ਇੱਕ ਮਹਿਰੂਨ ਰੰਗ ਦਾ ਡੀਪ ਨੈਕ ਗਾਊਨ ਪਾਇਆ ਹੋਇਆ ਹੈ। ਇਹ ਗਾਊਨ ਪਿਛੇ ਤੋਂ ਬੈਕ ਲੈਸ ਹੈ। ਸਰਗੂਨ ਨੇ ਇਸ ਗਾਊਨ ਦੇ ਨਾਲ ਪਾਰਟੀ ਲੁੱਕ ਮੇਅਕਪ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਲਾਂਗ ਇੰਅਰਰਿੰਗਸ ਤੇ ਹੈਂਡ ਬ੍ਰੈਸਲੈਟ ਜਿਊਲਰੀ ਦੇ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ।
View this post on Instagram
ਇਨ੍ਹਾਂ ਵੱਖ-ਵੱਖ ਤਸਵੀਰਾਂ ਦੇ ਵਿੱਚ ਸਰਗੂਨ ਵੱਖਰੇ-ਵੱਖਰੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਸਰਗੂਨ ਦੀ ਮੁਸਕੁਰਾਹਟ ਤਸਵੀਰਾਂ ਵਿੱਚ ਚਾਰ ਚੰਨ ਲਾ ਰਹੀ ਹੈ। ਸਰਗੂਨ ਇਨ੍ਹਾਂ ਤਸਵੀਰਾਂ ਵਿੱਚ ਬੇਹੱਦ ਆਕਰਸ਼ਕ ਨਜ਼ਰ ਆ ਰਹੀ ਹੈ।
View this post on Instagram
ਇਨ੍ਹਾਂ ਤਸਵੀਰਾਂ ਦੇ ਨਾਲ-ਨਾਲ ਸਰਗੂਨ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ। ਇਸ ਵੀਡੀਓ ਸਰਗੂਨ ਦੇ ਨਾਲ ਉਨ੍ਹਾਂ ਦੇ ਪਤੀ ਰਵੀ ਦੂਬੇ ਵੀ ਨਜ਼ਰ ਆ ਰਹੇ ਹਨ। ਰਵੀ ਵੀ ਕਾਲੇ ਰੰਗ ਦੇ ਪਾਰਟੀ ਵੇਅਰ ਸੂਟ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਇਹ ਕੱਪਲ ਇੱਕ ਗਾਣੇ ਉੱਤੇ ਬੇਹਦ ਰੋਮੈਂਟਿਕ ਅੰਦਾਜ਼ ਵਿੱਚ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।
Image source : Instagram
ਇਨ੍ਹਾਂ ਤਸਵੀਰਾਂ ਤੇ ਵੀਡੀਓ ਦਾ ਬੈਕਗ੍ਰਾਊਂਡ ਲਾਈਟਸ ਤੇ ਫਲਾਵਰ ਡੈਕੋਰੇਸ਼ਨ ਦੇ ਕਾਰਨ ਬੇਹਦ ਆਕਰਸ਼ਕ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਤੇ ਵੀਡੀਓ ਕਿਹੜੀ ਥਾਂ ਬਣਾਏ ਗਏ ਹਨ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ, ਪਰ ਫੈਨਜ਼ ਵੱਲੋਂ ਸਰਗੂਨ ਦੀਆਂ ਗੈਲਮਰਸ ਅੰਦਾਜ਼ ਵਾਲੀਆਂ ਤਸਵੀਰਾਂ ਤੇ ਰਵੀ ਨਾਲ ਰੋਮੈਂਟਿਕ ਡਾਂਸ ਦੀ ਵੀਡੀਓ ਬੇਹਦ ਪਸੰਦ ਕੀਤੀ ਜਾ ਰਹੀ ਹੈ।
ਦੱਸ ਦਈਏ ਬੀ-ਟਾਊਨ ਦੀ ਇਸ ਜੋੜੀ ਨੂੰ ਫੈਨਜ਼ ਬੇਹਦ ਪਸੰਦ ਕਰਦੇ ਹਨ। ਜਿਥੇ ਇੱਕ ਪਾਸੇ ਰਵੀ ਦੂਬੇ ਬੀ-ਟਾਊਨ ਦੇ ਮਸ਼ਹੂਰ ਐਂਕਰ ਅਤੇ ਐਕਟਰ ਹਨ, ਉਥੇ ਹੀ ਦੂਜੇ ਪਾਸੇ ਸਰਗੂਨ ਨੇ ਵੀ ਪੌਲੀਵੁੱਡ ਤੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਈ ਹੈ। ਸਰਗੂਨ ਵੱਲੋਂ ਕੀਤੇ ਗਏ ਪਾਲੀਵੁੱਡ ਗੀਤ ਤੇ ਫਿਲਮਾਂ ਜਿਵੇਂ ਕੀ ਕਿਸਮਤ, ਕਿਸਮਤ-2, ਗੀਤ ਯਾਰ ਮੇਰਾ ਤਿਤਲੀਆਂ ਵਰਗਾ ਆਦਿ ਬੇਹੱਦ ਹਿੱਟ ਹੋਏ ਹਨ। ਇਸ ਜੋੜੀ ਨੂੰ ਫੈਨਜ਼ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ।