ਦੇਖੋ ਵੀਡੀਓ : ਪਿੰਡਾਂ ਵਾਲੀ ਬੁੱਢੀਆਂ ਵਾਂਗ ਗਾਉਂਦੀਆਂ ਨਜ਼ਰ ਆਈਆਂ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ, ਦਰਸ਼ਕਾਂ ਨੂੰ ਦੋਵਾਂ ਹੀਰੋਇਨਾਂ ਦਾ ਇਹ ਅੰਦਾਜ਼ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਜਿਨ੍ਹਾਂ ਨੂੰ ਆਪਣੇ ਚੁਲਬੁਲੇ ਤੇ ਮਸਤੀ ਵਾਲੇ ਸੁਭਾਅ ਕਰਕੇ ਵੀ ਜਾਣਿਆ ਜਾਂਦਾ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਦਾ ਨਵਾਂ ਵੀਡੀਓ ਖੂਬ ਸੁਰਖ਼ੀਆਂ ਵਟੋਰ ਰਿਹਾ ਹੈ ।
ਜੀ ਹਾਂ ਸਰਗੁਣ ਮਹਿਤਾ ਨੇ ਕੁਝ ਸਮਾਂ ਪਹਿਲਾਂ ਹੀ ਆਪਣਾ ਨਵਾਂ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਨਿਮਰਤ ਖਹਿਰਾ ਦੇ ਨਾਲ ਨਜ਼ਰ ਆ ਰਹੇ ਨੇ।
ਇਸ ਵੀਡੀਓ ‘ਚ ਉਹ ਪਿੰਡਾਂ ਵਾਲੀ ਬੁੱਢੀਆਂ ਵਾਂਗ ਗਾਉਂਦੀਆਂ ਹੋਈ ਨਜ਼ਰ ਆ ਰਹੀਆਂ ਨੇ । ਦੋਵੇਂ ਜਣੀਆਂ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘Born To Shine’ ਤੇ ਵੱਖਰੇ ਢੰਗ ਦੇ ਨਾਲ ਗਾਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ । ਦਰਸ਼ਕਾਂ ਨੂੰ ਦੋਵੇਂ ਹੀਰੋਇਨਾਂ ਦਾ ਇਹ ਗਿੱਧੇ ਵਾਲੇ ਅੰਦਾਜ਼ 'ਚ ਗਾਉਣਾ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਕੁਝ ਹੀ ਸਮੇਂ ‘ਚ ਪੰਜ ਲੱਖ ਤੋਂ ਵੱਧ ਵਿਊਜ਼ ਇਸ ਵੀਡੀਓ ਉੱਤੇ ਆ ਚੁੱਕੇ ਹਨ ।
ਸਰਗੁਣ ਮਹਿਤਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਬਹੁਤ ਹੀ ਫਨੀ ਕੈਪਸ਼ਨ ਦਿੱਤੀ ਹੈ । ਉਨ੍ਹਾਂ ਨੇ ਲਿਖਿਆ ਹੈ ਕਿ ਲੇਡੀ ਸੰਗੀਤ, ਵਿਆਹ, ਬਰਥਡੇਅ ਪਾਰਟੀਆਂ, ਜਾਗੋ, ਸਿਲਵਰ ਜੁਬਲੀ, ਰਿਟਾਇਰਮੈਂਟ ਪਾਰਟੀ,ਡਿਵੋਰਸ ਪਾਰਟੀ ਆਦਿ ਲਈ ਬੁੱਕ ਕਰਨ ਲਈ contact ਕਰੋ ਸਾਨੂੰ #saunkansaunkne ‘ਤੇ’।
View this post on Instagram
ਇਸ ਤੋਂ ਇਲਾਵਾ ਉਨ੍ਹਾਂ ਨੇ ਫੈਨਜ਼ ਨੂੰ ਕਮੈਂਟਸ ਕਰਕੇ ਆਪਣੇ ਪਸੰਦੀਦਾ ਗੀਤ ਦੱਸਣ ਦੇ ਲਈ ਕਿਹਾ ਹੈ ਜਿਸ ਉੱਤੇ ਇਸ ਸਟਾਈਲ ‘ਚ ਵੀਡੀਓ ਬਨਾਉਣ ਦੀ ਕੋਸ਼ਿਸ ਕਰਨਗੇ । ਇਹ ਦੋਵੇਂ ਐਕਟਰੈੱਸ ਐਮੀ ਵਿਰਕ ਦੇ ਨਾਲ ਪੰਜਾਬੀ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਦੇਖਣ ਨੂੰ ਮਿਲਣਗੀਆਂ । ਇਹ ਫ਼ਿਲਮ ਅਗਲੇ ਸਾਲ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ।