ਸਰਗੁਣ ਮਹਿਤਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਬਾਦਸ਼ਾਹ ਦੇ ਗੀਤ ‘ਪਾਣੀ-ਪਾਣੀ’ ਉੱਤੇ ਬਣਾਇਆ ਇਹ ਦਿਲਕਸ਼ ਵੀਡੀਓ
Lajwinder kaur
July 7th 2021 04:24 PM

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਹਾਲ ਹੀ ‘ਚ ਬਾਦਸ਼ਾਹ ਦੇ ਨਵੇਂ ਗੀਤ ‘ਪਾਣੀ-ਪਾਣੀ’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੀ ਹੈ।
Image Source: Instagram
Image Source: Instagram
ਇਸ ਵੀਡੀਓ ‘ਚ ਉਹ ਆਪਣੀ ਸਾਥੀ ਕਲਾਕਾਰ ਦੇ ਨਾਲ ਦਿਲਕਸ਼ ਅਦਾਵਾਂ ਬਿਖੇਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਉਹ ਇੱਕ ਤੋਂ ਬਾਅਦ ਇੱਕ ਕਈ ਡਰੈੱਸਾਂ ‘ਚ ਨਜ਼ਰ ਆ ਰਹੇ ਨੇ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਹਾਲ ਹੀ ਚ ਉਹ ਯੂ.ਕੇ ‘ਚ ਆਪਣੀ ਫ਼ਿਲਮ ‘ਕਿਸਮਤ-2’ ਦੀ ਸ਼ੂਟਿੰਗ ਪੂਰੀ ਕਰਕੇ ਆਏ ਨੇ। ਇਸ ਤੋਂ ਇਲਾਵਾ ਉਹ ਐਮੀ ਵਿਰਕ ਦੇ ਨਾਲ ‘ਸੌਂਕਣ ਸੌਂਕਣੇ’ ਫ਼ਿਲਮ ‘ਚ ਨਜ਼ਰ ਆਉਣਗੇ।
View this post on Instagram