ਪਾਲੀਵੁੱਡ ਜਗਤ ਦੀ ਚੁਲਬੁਲੀ ਅਤੇ ਮਸਤੀ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ Sargun Mehta ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਮਜ਼ੇਦਾਰ ਵੀਡੀਓਜ਼ ਤੇ ਇੰਸਟਾ ਰੀਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਇੱਕ ਬਹੁਤ ਹੀ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਨਾਲ ਕਲਾਕਾਰਾਂ ਦਾ ਵੀ ਧਿਆਨ ਖਿੱਚਿਆ ਹੈ।
ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਆਪਣੇ ਨਿੱਕੇ ਭਰਾ ਜੇਹ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਜੇਹ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਇਸ ਵੀਡੀਓ ‘ਚ ਉਹ ਇੱਕ ਪੁਤਲੇ ਦੇ ਨਾਲ ਪੰਜਾਬੀ ਗੀਤ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਪੁਤਲੇ ਨੂੰ ਵ੍ਹਾਈਟ ਰੰਗ ਦੀ ਜੈਕੇਟ ਵੀ ਪਵਾਈ ਹੋਈ ਹੈ। ਵੀਡੀਓ 'ਚ ਦੇਖ ਸਕਦੇ ਹੋ ਸਰਗੁਣ ਪੁਤਲੇ ਦੇ ਨਾਲ ਪੰਜਾਬੀ ਗੀਤ ਆਏ ਐੱਮ ਗਲੈਂਡ ਆ ਕੇ ਜੱਟ ਮੇਰਾ ਮੇਰੇ ਕੋਲ ਆ ਉੱਤੇ ਅਦਾਕਾਰੀ ਕਰ ਰਹੀ ਹੈ। ਇਹ ਵੀਡੀਓ ਉਸ ਨੇ ਬਹੁਤ ਹੀ ਫਨੀ ਅੰਦਾਜ਼ ਦੇ ਨਾਲ ਬਣਾਇਆ ਹੈ, ਜਿਸ ਕਰਕੇ ਗਾਇਕਾ ਨਿਮਰਤ ਖਹਿਰਾ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਈ ਅਤੇ ਕਮੈਂਟ ਕਰਕੇ ਕਿਹਾ ਕਿ ਕੀ ਹੋ ਗਿਆ ਭੈਣੇ..। ਇਸ ਤੋਂ ਇਲਾਵਾ ਖੁਦ ਰਵੀ ਦੁਬੇ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਹੋਰ ਪੜ੍ਹੋ : ‘ਨੀ ਤੂੰ ਸਿਆਲਾਂ ਵਾਲੀ ਹੀਰ ਦੇ ਸ਼ਿੰਗਾਰ ਜਿਹੀ ਲੱਗੇਂ’-ਜਗਜੀਤ ਸੰਧੂ, ਪੰਜਾਬੀ ਹੀਰੋ ਨੇ ਇਸ ਅੰਦਾਜ਼ ਦੇ ਨਾਲ ਆਪਣੀ ਵਹੁਟੀ ਲਈ ਕੀਤਾ ਪਿਆਰ ਦਾ ਇਜ਼ਹਾਰ
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਗੀਤਾਜ਼ ਬਿੰਦਰਖੀਆ ਦੇ ਨਾਲ ਫ਼ਿਲਮ ‘ਮੋਹ’ (Moh) ਦੀ ਸ਼ੂਟਿੰਗ ਕਰ ਰਹੀ ਹੈ। ਦੱਸ ਦਈਏ ਉਹ ਪਿਛਲੇ ਸਾਲ ਕਿਸਮਤ 2 ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਸੀ। ਇਸ ਫ਼ਿਲਮ ਦੇ ਨਾਲ ਉਹ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਮਯਾਬ ਰਹੀ ਹੈ। ਸਰਗੁਣ ਮਹਿਤਾ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ ਸੌਂਕਣ ਸੌਂਕਣੇ ਵੀ 6 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram
A post shared by Sargun Mehta (@sargunmehta)