ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਨ੍ਹਾਂ ਦਾ ਭਰਾ ਪੁਲਕਿਤ ਮਹਿਤਾ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਨ੍ਹਾਂ ਦੀ ਭਾਬੀ ਵੀ ਡਾਂਸ ਕਰਦੀ ਵਿਖਾਈ ਦੇ ਰਹੀ ਹੈ ।
Sargun_Mehta
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਰਗੁਨ ਮਹਿਤਾ ਨੇ ਲਿਖਿਆ ਕਿ ‘ਮੈਂ ਇਸ ਵੀਡੀਓ ਨੂੰ ਪੋਸਟ ਕਰ ਰਹੀ ਹਾਂ ਕਿਉਂਕਿ ਮੈਂ ਇਸ ਨੂੰ ਸਾਰੀ ਉਮਰ ਵੇਖਣਾ ਚਾਹੁੰਦੀ ਹਾਂ । ਇਸ ਵੀਡੀਓ ‘ਚ ਮੇਰੇ ਜਿਗਰ ਦੇ ਦੋ ਟੁਕੜੇ ਹਨ, ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਪੁਲਕਿਤ’ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ’।
Sargun_Mehta
ਸਰਗੁਨ ਮਹਿਤਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਉਨ੍ਹਾਂ ਦੇ ਭਰਾ ਦੇ ਜਨਮ ਦਿਨ ‘ਤੇ ਗੁਰਨਾਮ ਭੁੱਲਰ ਸਣੇ ਕਈ ਫੈਨਸ ਨੇ ਵੀ ਵਧਾਈ ਦਿੱਤੀ ਹੈ । ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।
ਹੋਰ ਪੜ੍ਹੋ : ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਨੇ ਪਿੰਡਾਂ ਦੀਆਂ ਬੁੜੀਆਂ ਵਾਂਗ ਪਾਈ ਧਮਾਲ
sargun
ਉਨ੍ਹਾਂ ਨੇ ਗੁਰਨਾਮ ਭੁੱਲਰ ਦੇ ਨਾਲ ਫ਼ਿਲਮ ਸੁਰਖੀ ਬਿੰਦੀ ‘ਚ ਵੀ ਕੰਮ ਕੀਤਾ ਸੀ ਜਿਸ ਨੂੰ ਕਿ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।
View this post on Instagram