ਸਰਗੁਣ ਮਹਿਤਾ ਨੇ ਪਾਇਆ ਗੋਲਡਨ ਸਟਾਰ ਮਲਕੀਤ ਸਿੰਘ ਦੇ ਗਾਣੇ ਉੱਤੇ ਭੰਗੜਾ, ਦੇਖੋ ਵੀਡੀਓ
Lajwinder kaur
July 17th 2019 12:17 PM

ਪੰਜਾਬੀ ਫ਼ਿਲਮੀ ਇੰਡਸਟਰੀ ਦੀ ਸਟਾਰ ਅਦਾਕਾਰਾ ਸਰਗੁਣ ਮਹਿਤਾ ਜੋ ਕਿ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਜਿਸ ਦੇ ਚੱਲਦੇ ਉਨ੍ਹਾਂ ਦੀ ਇੱਕ ਵੀਡੀਓ ਸ਼ੋਸਲ ਮੀਡੀਆ ਉੱਤੇ ਖੂਬ ਵਾਈਰਲ ਹੋ ਰਹੀ ਹੈ। ਇਸ ਟਿਕ ਟਾਕ ਵੀਡੀਓ ‘ਚ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਮਲਕੀਤ ਸਿੰਘ ਦੇ ਸੁਪਰ ਡੁਪਰ ਹਿੱਟ ਗੀਤ ‘ਭੰਗੜਾ ਪਾਈਏ ਨੀਂ..ਚੱਲ ਬਿੱਲੋ ਸਾਰਿਆਂ ਨੂੰ ਨੱਚ ਦੇ ਦਿਖਾਈਏ’ ਉੱਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਹੋਰ ਵੇਖੋ:ਗੈਰੀ ਸੰਧੂ ਕਿਹੜੀ ਹਸੀਨਾ ਨੂੰ ਕਰਵਾ ਰਹੇ ਨੇ ਪਿੱਠ ਦੀ ਸਵਾਰੀ, ਦੇਖੋ ਵਾਇਰਲ ਵੀਡੀਓ
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਗੁਰਨਾਮ ਭੁੱਲਰ ਦੇ ਨਾਲ ਪੰਜਾਬੀ ਫ਼ਿਲਮ ਸੁਰਖ਼ੀ ਬਿੰਦੀ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਬਿੰਨੂ ਢਿੱਲੋਂ ਦੇ ਨਾਲ ਇੱਕ ਵਾਰ ਫਿਰ ਤੋਂ ਫ਼ਿਲਮ ‘ਝੱਲਾ’ ‘ਚ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ।