'ਕੋਕਾ' ਗਾਣੇ 'ਤੇ ਸਰਗੁਣ ਮਹਿਤਾ ਦਾ ਕੋਕਾ ਡਾਂਸ , ਵੀਡੀਓ ਹੋਇਆ ਵਾਇਰਲ : ਟੀਵੀ ਇੰਡਸਟਰੀ 'ਤੇ ਪੰਜਾਬੀ ਫ਼ਿਲਮਾਂ 'ਚ ਖਾਸ ਪਹਿਚਾਣ ਬਣਾਉਣ ਵਾਲੀ ਸਰਗੁਣ ਮਹਿਤਾ ਨੇ ਲੱਖਾਂ ਹੀ ਦਿਲਾਂ 'ਤੇ ਰਾਜ ਕੀਤਾ ਹੈ। ਆਏ ਦਿਨ ਹੀ ਸ਼ੋਸ਼ਲ ਮੀਡੀਆ 'ਤੇ ਆਪਣੇ ਡਾਂਸ ਦਾ ਜਾਦੂ ਬਿਖੇਰਦੀ ਨਜ਼ਰ ਆ ਜਾਂਦੀ ਹੈ ਸਰਗੁਣ ਮਹਿਤਾ। ਪਰ ਜਿਹੜਾ ਵੀਡੀਓ ਉਹਨਾਂ ਹੁਣ ਦਰਸ਼ਕਾਂ ਲਈ ਅਪਲੋਡ ਕੀਤਾ ਹੋ ਉਹ ਦਰਸ਼ਕਾਂ ਨੂੰ ਵੀ ਨਾਲ ਨੱਚਣ ਲਈ ਮਜਬੂਰ ਕਰ ਰਿਹਾ ਹੈ। ਜੀ ਹਾਂ ਉਹਨਾਂ ਹਾਲ ਹੀ 'ਚ ਆਇਆ ਸੁੱਖੀ ਦਾ ਗਾਣਾ 'ਕੋਕਾ' ਜਿਹੜਾ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ 'ਤੇ ਸ਼ਾਨਦਾਰ ਡਾਂਸ ਕਰਕੇ ਕਹਿਰ ਢਾਹ ਰਹੇ ਹਨ।
View this post on Instagram
ਸੁੱਖੀ ਦਾ ਗੀਤ ਕੋਕਾ ਜਿਸ ਨੂੰ ਯੂ ਟਿਊਬ 'ਤੇ 2 ਕਰੋੜ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਲੱਗ ਭੱਗ 5 ਲੱਖ ਦੇ ਕਰੀਬ ਲਾਈਕਜ਼ ਵੀ ਮਿਲ ਚੁੱਕੇ ਹਨ। ਸਰਗੁਣ ਮਹਿਤਾ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਕੋਕਾ ਗੀਤ 'ਤੇ ਭੰਗੜੇ ਪਾਏ ਨੇ ਅਤੇ ਵੀਡੀਓ ਸ਼ੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਹੈ।ਗਾਣੇ ਦੇ ਬੋਲ ਨੌਜਵਾਨ ਗੀਤਕਾਰ ਜਾਨੀ ਨੇ ਲਿਖੇ ਹਨ।
View this post on Instagram
ਇਸ ਵਾਰ ਜਾਨੀ ਅਤੇ ਸੁੱਖੀ ਦੁਨੀਆਂ ਦੇ ਨੰਬਰ 1 ਪੰਜਾਬੀ ਟਾਕ ਸ਼ੋਅ ਪੀਟੀਸੀ ਸ਼ੋਅ ਕੇਸ 'ਚ ਮਸਤੀ ਕਰਦੇ ਨਜ਼ਰ ਆਉਣ ਵਾਲੇ ਹਨ ਜਿੰਨ੍ਹਾਂ ਨੂੰ ਤੁਸੀਂ 22 ਜਨਵਰੀ ਦਿਨ ਮੰਗਲਵਾਰ ਨੂੰ ਪੀਟੀਸੀ ਪੰਜਾਬੀ 'ਤੇ ਰਾਤੀ 9 ਵਜੇ ਦੇਖ ਸਕੋਗੇ। ਸੋ ਦੇਖਣਾ ਨਾ ਭੁੱਲਣਾ ਪੀਟੀਸੀ ਸ਼ੋਅ ਕੇਸ ਸਿਰਫ ਪੀਟੀਸੀ ਪੰਜਾਬੀ 'ਤੇ।