ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਨੇ ਪਿੰਡਾਂ ਦੀਆਂ ਬੁੜੀਆਂ ਵਾਂਗ ਪਾਈ ਧਮਾਲ

ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ । ਇਸ ਵੀਡੀਓ ‘ਚ ਦੋਵੇਂ ਜਣੀਆਂ ‘ਸੌਕਣ ਸੌਕਣੇ’ ਦੇ ਸੈੱਟ ‘ਤੇ ਨਜ਼ਰ ਆ ਰਹੀਆਂ ਹਨ ਅਤੇ ਦੋਵੇਂ ਗਿੱਧਾ ਪਾਉਂਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ । ਇਸ ਵੀਡੀਓ ਨੂੰ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
sargun mehta
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਗਿੱਧੇ ਦੀਆਂ ਰਾਣੀਆਂ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਤੋਂ ਐਮੀ ਵਿਰਕ ਹੋਏ ਏਨੇ ਪ੍ਰੇਸ਼ਾਨ। ‘ਸੌਂਕਣ ਸੌਂਕਣੇ’ ਦੇ ਸੈੱਟ ‘ਤੇ ਕਿਹਾ ‘ਫਿੱਟੇ ਮੂੰਹ ਤੁਹਾਡੇ’ ਫ਼ਿਲਮ ‘ਚ ਤੁਹਾਨੂੰ ਸਾਡਾ ਗਿੱਧਾ ਬਹੁਤ ਜ਼ਿਆਦਾ ਪਸੰਦ ਆੳੇੁ, ਛਾ ਗਈਆਂ ਅਸੀਂ ਪੂਰੀਆਂ।
ਹੋਰ ਪੜ੍ਹੋ : ਸ਼ਹਿਜ਼ਾਦ ਦਿਓਲ ਦੇ ਹੱਕ ਵਿੱਚ ਨਿੱਤਰੀ ਸਰਗੁਨ ਮਹਿਤਾ, ਬਿੱਗ ਬੌਸ ਨੂੰ ਦੱਸਿਆ ਪੱਖਪਾਤੀ
ammy virk, sargun and nimrat
ਸਭ ਤੋਂ ਜ਼ਿਆਦਾ ਟਾਈਮ ‘ਤੇ ਗੱਲਾਂ ਕੀਤੀਆਂ ਸਰਗੁਨ ਜੀ ਦੇ ਨਾਲ ਉਹ ਬਹੁਤ ਹੀ ਪਿਆਰੇ ਹਨ’।
sargun
ਦੱਸ ਦਈਏ ਕਿ ਦੋਵਾਂ ਐੱਕਟਰੈੱਸ ਜਲਦ ਹੀ ਇਸ ਫ਼ਿਲਮ ‘ਚ ਦਿਖਾਈ ਦੇਣ ਵਾਲੀਆਂ ਹਨ ਅਤੇ ਫ਼ਿਲਮ ਦੀ ਸ਼ੂਟਿੰਗ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ ਜਿਸ ਦੀਆਂ ਤਸਵੀਰਾਂ ਅਕਸਰ ਅਦਾਕਾਰਾਂ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ।
View this post on Instagram