ਫ਼ਿਲਮ ‘ਸੁਰਖ਼ੀ ਬਿੰਦੀ’ ਦੀ ਸ਼ੂਟਿੰਗ 'ਤੇ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਕਰਦੇ ਨੇ ਇਹ ਕੰਮ, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਦੀ ਫ਼ਿਲਮ ਸੁਰਖ਼ੀ ਬਿੰਦੀ ਜਿਸ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ, ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਅਤੇ ਪੰਜਾਬੀ ਗਾਇਕ/ਅਦਾਕਾਰ ਗੁਰਨਾਮ ਭੁੱਲਰ। 'ਸੁਰਖ਼ੀ ਬਿੰਦੀ' ਫ਼ਿਲਮ ਦੀ ਸ਼ੂਟਿੰਗ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਜਿਸ ਦੇ ਚੱਲਦੇ ਦੋਵੇਂ ਕਲਾਕਾਰ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ।
View this post on Instagram
Aa kardein aan assi shoot te ??? #?? #surkhibindi @gurnambhullarofficial #30thaugust2019
ਹੋਰ ਵੇਖੋ:ਜਗਦੀਪ ਸਿੱਧੂ ਦਾ ਫ਼ਿਲਮੀ ਸਫ਼ਰ, ਹੁਣ ਤੱਕ ਦਿੱਤੀਆਂ ਕਈ ਕਾਮਯਾਬ ਫ਼ਿਲਮਾਂ
ਹਾਲ ਹੀ ‘ਚ ਦੋਵਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਈਰਲ ਹੋ ਰਹੀ ਹੈ। ਇਸ ਵੀਡੀਓ ‘ਚ ਸਰਗੁਣ ਮਹਿਤਾ ਤੇ ਗਰੁਨਾਮ ਭੁੱਲਰ ਸ਼ੂਟ ਦੇ ਸੈੱਟ ‘ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਦੋਵੇਂ ਅਦਾਕਾਰ ਸਿੰਬਾ ਫ਼ਿਲਮ ਦੇ ਸੁਪਰ ਹਿੱਟ ਗੀਤ 'ਆਂਖ ਮਾਰੇ' ਗੀਤ ਉੱਤੇ ਜੰਮ ਕੇ ਡਾਂਸ ਕਰਦੇ ਹੋਏ ਨਜ਼ਰ ਰਹੇ ਹਨ।
View this post on Instagram
ਸਰਗੁਣ ਮਹਿਤਾ ਨੇ ਵੀਡੀਓ ਸ਼ੇਅਰ ਕਦੇ ਹੋਏ ਲਿਖਿਆ ਹੈ, ‘ਆ ਕਰਦੇ ਹਾਂ ਅਸੀਂ ਸ਼ੂਟ ‘ਤੇ #surkhibindi...।’ ਜਗਦੀਪ ਸਿੱਧੂ ਦੇ ਨਿਰਦੇਸ਼ਨ ‘ਚ ਬਣ ਰਹੀ ਫ਼ਿਲਮ 'ਸੁਰਖ਼ੀ ਬਿੰਦੀ' 30 ਅਗਸਤ 2019 ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।