‘ਸਰਦੂਲ ਸਿਕੰਦਰ ਭਾਜੀ ਦਾ ਹਸਪਤਾਲ ਜਾਣ ਤੋਂ ਦੋ ਦਿਨ ਪਹਿਲਾਂ ਰਿਕਾਰਡ ਕੀਤਾ ਗੀਤ 'ਕਿਸਾਨੀ''- ਦੇਬੀ ਮਖਸੂਸਪੁਰੀ

ਕਿਸਾਨੀ ਸੰਘਰਸ਼ ਨੂੰ ਨੌਂ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਵਿਚਕਾਰ ਇੱਕ ਹੋਰ ਕਿਸਾਨੀ ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਹੈ। ਕਿਸਾਨਾਂ ਦੇ ਸਮਰਥਨ ‘ਚ ਗਾਇਆ ਮਰਹੂਮ ਗਾਇਕ ਸਰਦੂਲ ਸਿਕੰਦਰ ਦਾ ਆਖਰੀ ਗੀਤ ਕਿਸਾਨੀ KISAANI ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ। ਜਿਸ ਨੂੰ ਲੈ ਕੇ ਗਾਇਕ ਦੇਬੀ ਮਖਸੂਸਪੁਰੀ Debi Makhsoospuri ਨੇ ਵੀ ਆਪਣਾ ਇੱਕ ਵੀਡੀਓ ਸੁਨੇਹਾ ਪੋਸਟ ਕੀਤਾ ਹੈ।
image source-youtube
ਹੋਰ ਪੜ੍ਹੋ: ਬਾਈਕ ‘ਤੇ ਕਿਸਾਨੀ ਝੰਡਾ ਲੈ ਕੇ ਨਿਕਲੇ ਹੀਰੋ ਕਰਤਾਰ ਚੀਮਾ, ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਅੰਦਾਜ਼
ਉਨ੍ਹਾਂ ਨੇ ਵੀਡੀਓ 'ਚ ਦੱਸਿਆ ਹੈ ਕਿ ਇਹ ਗੀਤ ਬਹੁਤ ਹੀ ਖ਼ਾਸ ਤੇ ਅਣਮੁੱਲਾ ਹੈ ਕਿਉਂਕਿ ਇਹ ਗੀਤ ਸਰਦੂਲ ਸਿਕੰਦਰ ਭਾਜੀ ਦੇ ਹਸਪਤਾਲ ਜਾਣ ਤੋਂ ਦੋ ਦਿਨ ਪਹਿਲਾਂ ਹੀ ਰਿਕਾਰਡ ਕੀਤਾ ਸੀ। ਹਰ ਕੋਈ ਸਰਦੂਲ ਸਿੰਕਦਰ ਜੀ ਦੇ ਹੌਸਲੇ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਨੇ। ਉਨ੍ਹਾਂ ਨੇ ਆਪਣੇ ਅਖੀਰਲੇ ਸਾਹ ਤੱਕ ਕਿਸਾਨੀ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ । ਜਿਸ ਕਰਕੇ ਉਨ੍ਹਾਂ ਦੇ ਪਾਰਥਿਕ ਸਰੀਰ ਨੂੰ ਕਿਸਾਨੀ ਝੰਡੇ ਚ ਲਪੇਟ ਕੇ ਸ਼ਰਧਾਂਜਲੀ ਦਿੱਤੀ ਗਈ ਸੀ।
image source-youtube
ਜੇ ਗੱਲ ਕਰੀਏ ਕਿਸਾਨੀ ਗੀਤ ਦੀ ਤਾਂ ਉਸ ‘ਚ ਮਰਹੂਮ ਗਾਇਕ ਨੇ ਜੋ –ਜੋ ਕਿਸਾਨੀ ਸੰਘਰਸ਼ ਨੇ ਸਹਿਣ ਕੀਤਾ ਉਸ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ, ਬੱਚਿਆਂ ਹਰ ਇੱਕ ਦੇ ਜਜ਼ਬੇ ਸਲਾਮ ਕੀਤਾ ਹੈ ਜੋ ਕਿ ਕਿਸਾਨੀ ਸੰਘਰਸ਼ ਚ ਆਪਣਾ ਯੋਗਦਾਨ ਪਾ ਰਹੇ ਨੇ। ਸਰਦੂਲ ਸਾਬ ਦੀ ਬੋਲ ਹਰ ਇੱਕ ਦੇ ਦਿਲ ਛੂਹ ਰਹੇ ਨੇ । ਦੱਸ ਦਈਏ ਇਸ ਗੀਤ ਦੇ ਬੋਲ ਲਿਖੇ ਨੇ Jasbir Gunachauria ਨੇ ਲਿਖੇ ਨੇ ਤੇ ਮਿਊਜ਼ਿਕ ਅਲਾਪ ਸਿਕੰਦਰ ਨੇ ਦਿੱਤਾ ਹੈ। Husandeep Mehal, Prince k Makkar ਨੇ ਮਿਲਕੇ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ। Sky Beats ਦੇ ਯੂਟਿਊਬ ਚੈਨਲ ਉੱਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ।
View this post on Instagram