ਸਰਦਾਰ ਸੋਹੀ ਨੇ ਨਵੇਂ ਸਾਲ ਦੇ ਮੌਕੇ 'ਤੇ ਆਪਣੇ ਫੈਨਸ ਲਈ ਕੀਤੀ ਖਾਸ ਅਰਦਾਸ ,ਵੇਖੋ ਵੀਡਿਓ

By  Shaminder January 2nd 2019 10:33 AM
ਸਰਦਾਰ ਸੋਹੀ ਨੇ ਨਵੇਂ ਸਾਲ ਦੇ ਮੌਕੇ 'ਤੇ ਆਪਣੇ ਫੈਨਸ ਲਈ ਕੀਤੀ ਖਾਸ ਅਰਦਾਸ ,ਵੇਖੋ ਵੀਡਿਓ

ਨਵੇਂ ਸਾਲ 'ਚ ਅਸੀਂ ਦਾਖਲ ਹੋ ਚੁੱਕੇ ਹਾਂ । ਇਸ ਨਵੇਂ ਸਾਲ 'ਚ ਅਸੀਂ ਨਵੇਂ ਸੰਕਲਪਾਂ ਨਵੀਆਂ ਉਮੀਦਾਂ ਅਤੇ ਬਹੁਤ ਕੁਝ ਨਵਾਂ ਸੋਚ ਕੇ ਨਵੇਂ ਸਾਲ ਨੂੰ ਖੁਸ਼ਆਮਦੀਦ ਕਿਹਾ ਹੈ ਅਤੇ ਕਈ ਬੁਰੀਆਂ ਆਦਤਾਂ ਨੂੰ ਛੱਡਣ ਦਾ ਪ੍ਰਣ ਵੀ ਲਿਆ ਹੈ । ਉੁੱਥੇ ਹੀ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਸਰਦਾਰ ਸੋਹੀ ਨੇ ਵੀ ਨਵੇਂ ਸਾਲ ਦੀ ਵਧਾਈ ਲੋਕਾਂ ਨੂੰ ਦਿੱਤੀ ਹੈ । ਉਨ੍ਹਾਂ ਨੇ ਆਪਣੇ ਫੈਨਸ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਸਾਲ ਸਭ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਏ ।

ਹੋਰ ਵੇਖੋ :ਜੈਸਮੀਨ ਸੈਂਡਲਾਸ ਨੇ ਸ਼ੋਅਬਿਜ਼ ਦੀ ਦੁਨੀਆ ਨੂੰ ਛੱਡਣ ਦਾ ਕੀਤਾ ਐਲਾਨ, ਦੇਖੋ ਵੀਡਿਓ

https://www.instagram.com/p/BsDd5G3HIbq/

ਇਸ ਲਈ ਉਹ ਅਰਦਾਸ ਕਰਦੇ ਨੇ । ਸਰਦਾਰ ਸੋਹੀ ਪਾਲੀਵੁੱਡ ਦੇ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੀ ਬਦੌਲਤ ਪਾਲੀਵੁੱਡ 'ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਨਿਭਾਏ ਨੇ ਭਾਵੇਂ ਉਹ ਕਿਸੇ ਵਿਲੇਨ ਦਾ ਹੋਵੇ ਜਾਂ ਫਿਰ ਕਿਸੇ ਸੱਜਣ ਵਿਅਕਤੀ ਦਾ ਰੋਲ ਹੋਵੇ । ਹਰ ਰੋਲ ਨੂੰ ਉਨ੍ਹਾਂ ਨੇ ਜਿਉ ਕੇ ਪਰਦੇ 'ਤੇ ਉਤਾਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਅਤੇ ਹੁਣ ਦੋ ਹਜ਼ਾਰ ਉੱਨੀ 'ਚ ਵੀ ਉਨ੍ਹਾਂ ਨੇ ਕਈ ਫਿਲਮਾਂ ਦੇਣ ਦਾ ਵਾਅਦਾ ਆਪਣੇ ਫੈਨਸ ਨਾਲ ਕੀਤਾ ਹੈ ।

ਹੋਰ ਵੇਖੋ :ਵੇਖੋ ਵੀਡਿਓ ‘ਚ ਕਿਸ ਅੰਦਾਜ਼ ‘ਚ ਜਸਬੀਰ ਜੱਸੀ ਕਰ ਰਹੇ ਨੇ ਨਵੇਂ ਸਾਲ ਦਾ ਸਵਾਗਤ

sardar sohi के लिए इमेज परिणाम

ਸਰਦਾਰ ਸੋਹੀ ਨੇ ਆਪਣੇ ਫੈਨਸ ਅਤੇ ਆਪਣੇ ਦੋਸਤਾਂ ਮਿੱਤਰਾਂ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਵੀ ਇਹੋ ਚਾਹੁੰਦੇ ਨੇ ਕਿ ਉਨ੍ਹਾਂ ਦੇ ਫੈਨਸ ਪੰਜਾਬੀ ਸਿਨੇਮਾ ਨੂੰ ਇਸੇ ਤਰ੍ਹਾਂ ਮਾਣ ਦਿੰਦੇ ਰਹਿਣ ਅਤੇ ਉਹ ਵੀ ਇਸੇ ਤਰ੍ਹਾਂ ਲੋਕਾਂ ਦਾ ਮਨੋਰੰਜਨ ਆਪਣੀਆਂ ਫਿਲਮਾਂ ਦੇ ਜ਼ਰੀਏ ਕਰਦੇ ਰਹਿਣਗੇ ।

Related Post