ਰੂਹਾਂ ਨੂੰ ਛੂਹਣ ਵਾਲੇ ਸਰਦਾਰ ਅਲੀ ਦੇ ਗੀਤ ‘ਕਟੋਰਾ’ ਤੋਂ ਉੱਠਿਆ ਪਰਦਾ, ਵੇਖੋ ਵੀਡੀਓ

By  Lajwinder kaur May 10th 2019 11:23 AM

ਪੰਜਾਬੀ ਅਤੇ ਪੰਜਾਬੀਅਤ ਨੂੰ ਹੋਰ ਅੱਗ ਵਧਾਉਣ ਲਈ ਪੀਟੀਸੀ ਨੈੱਟਵਰਕ ਵੱਲੋਂ ਨਵੇਂ-ਨਵੇਂ ਉਪਰਾਲੇ ਕੀਤੇ ਜਾਂਦੇ ਹਨ। ਜਿਸ ਚੋਂ ਇੱਕ ਹੈ ਪੀਟੀਸੀ ਸਟੂਡੀਓ। ਇਸ ਪਲੈਟਫਾਰਮ ਦੇ ਰਾਹੀਂ ਬਹੁਤ ਸਾਰੇ ਵਧੀਆ ਗੀਤ ਸਰੋਤਿਆਂ ਦੇ ਸਨਮੁਖ ਹੋ ਚੁੱਕੇ ਹਨ। ਇਸ ਵਾਰ ਸੂਫ਼ੀ ਗਾਇਕ ਸਰਦਾਰ ਅਲੀ ਦੀ ਆਵਾਜ਼ ‘ਚ ਨਵਾਂ ਗੀਤ ਕਟੋਰਾ ਦਰਸ਼ਕਾਂ ਦੇ ਰੁਬਰੂ ਹੋਇਆ ਹੈ। ਇਸ ਗੀਤ ਨੂੰ ਸਰਦਾਰ ਅਲੀ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗੀਤ ਜ਼ਿੰਦਗੀ ਦੀਆਂ ਸੱਚਾਈਆਂ ਦੇ ਨਾਲ ਰੁਬਰੂ ਕਰਵਾਉਂਦਾ ਹੈ। ਇਹ ਗੀਤ ਪੀਟੀਸੀ ਸਟੂਡੀਓ ‘ਚ ਗਾਇਆ ਹੈ ਤੇ ਇਸ ਗੀਤ ਨੂੰ ਪੀਸੀਟੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਫੇਮਸ ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਨੇ ਮਿਊਜ਼ਿਕ ਦਿੱਤਾ ਹੈ। ‘ਕਟੋਰਾ’ ਗੀਤ ਨੂੰ ਸਰਦਾਰ ਅਲੀ ਨੇ ਬਹੁਤ ਹੀ ਸ਼ਾਨਦਾਰ ਗਾਇਆ ਹੈ ਤੇ ਗੀਤ ਦਾ ਬਹੁਤ ਸ਼ਾਨਦਾਰ ਮਿਊਜ਼ਿਕ ਹੈ ਜਿਸ ਨੂੰ ਸੁਣ ਕੇ ਰੂਹ ਨੂੰ ਅਨੰਦ ਮਹਿਸੂਸ ਹੁੰਦਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:‘ਤੇਰੀ ਮਿੱਟੀ’ ਤੋਂ ਬਾਅਦ ਬੀ ਪਰਾਕ ਨਵੇਂ ਗੀਤ ‘ਅਲੀ ਅਲੀ’ ਨਾਲ ਬਾਲੀਵੁੱਡ ‘ਚ ਪਾ ਰਹੇ ਨੇ ਧੱਕ, ਵੇਖੋ ਵੀਡੀਓ

ਇਸ ਤੋਂ ਪਹਿਲਾਂ ਵੀ ਪੀਟੀਸੀ ਸਟੂਡੀਓ ‘ਚ ਸੂਫ਼ੀ ਅਤੇ ਫੋਕ ਗਾਣੇ ਰਿਲੀਜ਼ ਕੀਤੇ ਜਾ ਚੁੱਕੇ ਹਨ। ਪੀਟੀਸੀ ਸਟੂਡੀਓਜ਼ ਦੇ ਸ਼ਾਨਦਾਰ ਗੀਤਾਂ ਨੂੰ ਹੁਣ ਤੱਕ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਈ ਨਾਮੀ ਕਲਾਕਾਰ ਅਤੇ ਹੁਨਰਮੰਦ ਗਾਇਕ ਪੀਟੀਸੀ ਸਟੂਡੀਓ ‘ਚ ਆਪਣੀ ਗਾਇਕੀ ਦੇ ਜੌਹਰ ਦਿਖਾ ਚੁੱਕੇ ਹਨ।

Related Post