ਸਾਰਾ ਗੁਰਪਾਲ ਦੇ ਰਿਆਲਟੀ ਸ਼ੋਅ ਬਿਗ ਬੌਸ ਤੋਂ ਵਾਪਿਸ ਪਰਤ ਦੇ ਹੀ ਉਸ ਦੇ ਪਤੀ ਤੁਸ਼ਾਰ ਕੁਮਾਰ ਦਾ ਬਿਆਨ ਬਦਲ ਗਿਆ, ਜਦੋਂ ਸਾਰਾ 'ਬਿਗ ਬੌਸ' ਦੇ ਘਰ ਗਈ ਸੀ ਤਾਂ ਉਸ ਦੇ ਪਤੀ ਤੁਸ਼ਾਰ ਕੁਮਾਰ ਦਾ ਕਹਿਣਾ ਸੀ ਕਿ ਸਾਰਾ ਆਪਣੇ ਰਿਸ਼ਤੇ ਨੂੰ ਲੈ ਕੇ ਦੁਨੀਆ ਨਾਲ ਝੂਠ ਬੋਲ ਰਹੀ ਹੈ, ਜੇਕਰ ਉਨ੍ਹਾਂ ਨੂੰ 'ਬਿਗ ਬੌਸ' ਦੇ ਘਰ 'ਚ ਜਾਣ ਦਾ ਮੌਕਾ ਮਿਲਿਆ ਹੈ ਤਾਂ ਉਹ ਸਾਰਾ ਦੀ ਸੱਚਾਈ ਨੂੰ ਸਾਰਿਆਂ ਸਾਹਮਣੇ ਲੈ ਕੇ ਆਵੇ।
ਇਨ੍ਹਾਂ ਹੀ ਨਹੀਂ ਤੁਸ਼ਾਰ ਨੇ ਕਿਹਾ ਸੀ ਕਿ ਸਾਰਾ ਨੇ ਉਨ੍ਹਾਂ ਨਾਲ ਵਿਆਹ ਸਿਰਫ਼ ਯੂਐੱਸ ਦੀ ਸਿਟੀਜ਼ਨਸ਼ੀਪ ਪਾਉਣ ਲਈ ਕੀਤਾ ਸੀ ਪਰ ਸਾਰਾ ਦੇ ਬਾਹਰ ਆਉਣ ਤੋਂ ਬਾਅਦ ਹੁਣ ਤੁਸ਼ਾਰ ਦੇ ਬੋਲ ਥੋੜੇ ਬਦਲ ਗਏ ਹਨ। ਹੁਣ ਤੁਸ਼ਾਰ ਦਾ ਕਹਿਣਾ ਹੈ ਕਿ ਉਹ ਦੋਵੇਂ ਆਪਣੀ ਲਾਈਫ 'ਚ ਮੂਵ ਆਨ ਕਰ ਚੁੱਕੇ ਹਨ ਹੁਣ ਉਹ ਆਪਣੇ ਕੰਮ 'ਤੇ ਫੋਕਸ ਕਰ ਰਹੇ ਹਨ। ਇੱਕ ਇੰਟਰਵਿਊ 'ਚ ਤੁਸ਼ਾਰ ਨੇ ਕਿਹਾ, 'ਅਸੀਂ ਅੱਗੇ ਵੱਧ ਚੁੱਕੇ ਹਾਂ, ਹੁਣ ਅਸੀਂ ਉਨ੍ਹਾਂ ਸਾਰੀਆਂ ਚੀਜਾਂ ਬਾਰੇ ਨਹੀਂ ਸੋਚਦੇ। ਸਾਡੇ ਲਈ ਹੁਣ ਇਹ ਖ਼ਤਮ ਹੋ ਚੁੱਕਾ ਹੈ ਹੁਣ ਅਸੀਂ ਦੋਵੇਂ ਆਪਣੇ ਕੰਮ 'ਤੇ ਫੋਕਸ ਕਰਨਾ ਚਾਹੁੰਦੇ ਹਾਂ।
ਹੋਰ ਪੜ੍ਹੋ :
ਇਸ ਵਜ੍ਹਾ ਕਰਕੇ ਵਿਵੇਕ ਓਬਰਾਏ ਦੇ ਘਰ ਕ੍ਰਾਈਮ ਬ੍ਰਾਂਚ ਦਾ ਛਾਪਾ
ਪ੍ਰਸਿੱਧ ਰੰਗ-ਕਰਮੀ ਅਤੇ ਨਾਟਕਕਾਰ ਹੰਸਾ ਸਿੰਘ ਬਿਆਸ ਦਾ ਦਿਹਾਂਤ
ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਅਦਾਕਾਰ ਫਰਾਜ਼ ਖ਼ਾਨ ਦੀ ਮਦਦ ਲਈ ਅੱਗੇ ਆਏ ਸਲਮਾਨ ਖ਼ਾਨ
ਮੈਂ ਵਾਪਸ ਨਹੀਂ ਜਾਣਾ ਚਾਹੁੰਦਾ।' ਜਦੋਂ ਤੁਸ਼ਾਰ ਤੋਂ ਪੁੱਛਿਆ ਗਿਆ ਕਿ ਦੋਵਾਂ 'ਚ ਕੀ ਗ਼ਲਤ ਹੋਇਆ ਸੀ ਤਾਂ ਉਨ੍ਹਾਂ ਨੇ ਕਿਹਾ 'ਕੁਝ ਵੀ ਗਲਤ ਨਹੀਂ ਹੋਇਆ ਸੀ, ਇਹ ਫ਼ੈਸਲਾ ਅਸੀਂ ਦੋਵਾਂ ਨੇ ਆਪਸੀ ਸਹਿਮਤੀ ਨਾਲ ਲਿਆ ਸੀ ਤੇ ਅਸੀਂ ਆਪਣੇ ਫ਼ੈਸਲੇ ਤੋਂ ਖ਼ੁਸ਼ ਹਾਂ। ਉਹ ਆਪਣੀ ਲਾਈਫ 'ਚ ਚੰਗਾ ਕਰ ਰਹੀ ਹੈ ਤੇ ਉਹ ਵੀ ਇਹੀ ਕਰਨਾ ਚਾਹੀਦਾ ਹੈ। ਫਿਲਹਾਲ ਸਿਰਫ ਆਪਣੇ ਕੰਮ 'ਤੇ ਫੋਕਸ ਕਰ ਰਿਹਾ ਹਾਂ।
ਮੈਂ ਬਸ ਸਭ ਨੂੰ ਇਹੀ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਗ਼ਲਤੀ ਨਹੀਂ ਹੈ, ਨਹੀਂ ਤਾਂ ਕੋਈ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ।' ਉਧਰ ਸਾਰਾ ਨੇ ਕਿਹਾ - 'ਮੇਰੇ ਹਿਸਾਬ ਨਾਲ ਉਨ੍ਹਾਂ ਨੇ ਖ਼ੁਦ ਕਿਹਾ ਹੈ ਕਿ ਸਾਨੂੰ ਵੱਖ ਹੋਏ ਲਗਪਗ ਚਾਰ ਤੋਂ ਪੰਜ ਸਾਲ ਹੋਏ ਗਏ ਹਨ। ਮੌਜੂਦਾ ਸਮੇਂ 'ਚ ਇਹ ਇਕ ਹਿੰਸਾਤਮਕ ਰਿਲੇਸ਼ਨਸ਼ਿਪ ਸੀ ਤੇ ਮੈਨੂੰ ਲਗਦਾ ਹੈ ਕਿ ਹਰੇਕ ਲੜਕੀ ਨੂੰ ਮੂਵ ਆਨ ਕਰਨ ਦਾ ਹੱਕ ਹੈ। ਅਜਿਹੀ ਚੀਜ਼ ਜਿਹੜੀ ਠੀਕ ਨਹੀਂ ਹੈ। ਚਾਰ ਸਾਲ ਤਕ ਉਹ ਕਿੱਥੇ ਰਹੀ? ਜਿਸ ਸਮੇਂ 'ਬਿਗ ਬੌਸ' ਸ਼ੁਰੂ ਹੋਇਆ ਉਨ੍ਹਾਂ ਨੇ ਗੱਲ ਕਰਨਾ ਸ਼ੁਰੂ ਕਰ ਦਿੱਤਾ। ਜੇਕਰ ਉਹ ਮੇਰੀ ਲਈ ਮਹੱਤਵਪੂਰਨ ਹੁੰਦਾ ਤਾਂ ਮੇਰੀ ਲਾਈਫ 'ਚ ਹੁੰਦਾ।'