ਖੁਦ ਨੂੰ ਸਿੰਗਲ ਦੱਸਣ ਵਾਲੀ ਸਾਰਾ ਗੁਰਪਾਲ ਦਾ ਫੜਿਆ ਗਿਆ ਝੂਠ, ਪਤੀ ਨੇ ਵਿਆਹ ਦਾ ਸਰਟੀਫ਼ਿਕੇਟ ਦਿਖਾ ਕੇ ਸਾਰਾ ਨੂੰ ਦੱਸਿਆ ਝੂਠੀ

By  Rupinder Kaler October 5th 2020 02:50 PM

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਦੇ ਸ਼ੁਰੂ ਹੁੰਦੇ ਹੀ ਵਿਵਾਦਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ । ਇਸ ਸ਼ੋਅ ਦੇ ਪਹਿਲੇ ਦਿਨ ਹੀ ਪ੍ਰਤੀਭਾਗੀ ਸਾਰਾ ਗੁਰਪਾਲ ਦੀ ਪੋਲ ਖੁੱਲਣੀ ਸ਼ੁਰੂ ਹੋ ਗਈ ਹੈ ਕਿਉਂਕਿ ਇੱਕ ਮੰਨੇ ਪ੍ਰਮੰਨੇ ਗਾਇਕ ਨੇ ਸਾਰਾ ਦੇ ਸਿੰਗਲ ਹੋਣ ਦੀ ਗੱਲ ਨੂੰ ਝੂਠਾ ਦੱਸਿਆ ਹੈ । ਸਾਰਾ ਦੀ ਐਂਟਰੀ ਸਮੇਂ ਅਨਮੈਰਿਡ ਦੇ ਦਾਅਵੇ ਨੂੰ ਖਾਰਜ ਕੀਤਾ ਹੈ । ਗਾਇਕ ਤੁਸ਼ਾਰ ਕੁਮਾਰ ਨੇ ਸਾਰਾ ਦੇ ਨਾਲ ਵਿਆਹ ਦਾ ਸਬੂਤ ਵੀ ਪੇਸ਼ ਕੀਤਾ ।

sara

ਇੱਕ ਵੈੱਬਸਾਈਟ ਨੇ ਮੈਰਿਜ਼ ਸਰਟੀਫ਼ਿਕੇਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸਾਰਾ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ । ਦਰਅਸਲ ਸਾਰਾ ਨੇ ਸਲਮਾਨ ਖ਼ਾਨ ਦੇ ਸਾਹਮਣੇ ਖੁਦ ਨੂੰ ਸਿੰਗਲ ਦੱਸ ਕੇ ਸ਼ੋਅ ਵਿੱਚ ਐਂਟਰੀ ਕੀਤੀ ਸੀ ।

ਹੋਰ ਪੜ੍ਹੋ : 

ਅਭਿਸ਼ੇਕ ਬੱਚਨ ਨੇ ਐਸ਼ਵਰਿਆ ਰਾਏ ਲਈ ਇਸ ਕੁੜੀ ਨੂੰ ਪਿਆਰ ’ਚ ਦਿੱਤਾ ਧੋਖਾ

ਹਰਫ ਚੀਮਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕਰਦੇ ਹੋਏ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

sara gurpal

ਇਸ ਤੋਂ ਬਾਅਦ ਗਾਇਕ ਤੁਸ਼ਾਰ ਕੁਮਾਰ ਨੇ ਦਾਅਵਾ ਕੀਤਾ ਕਿ ਸਾਰਾ ਉਹਨਾਂ ਦੀ ਪਤਨੀ ਹੈ ਤੇ ਉਹਨਾਂ ਨੇ ਸਾਲ 2014 ਵਿੱਚ ਵਿਆਹ ਕੀਤਾ ਸੀ । ਤੁਸ਼ਾਰ ਨੇ ਆਪਣੇ ਤੇ ਸਾਰਾ ਦੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਾਰਾ ਨੇ ਮਾਂਗ ਵਿੱਚ ਸੰਦੂਰ ਤੇ ਹੱਥਾਂ ਵਿੱਚ ਚੂੜਾ ਪਾਇਆ ਹੋਇਆ ਹੈ ।

sara gurpal

ਮੈਰਿਜ ਸਰਟੀਫ਼ਿਕੇਟ ਤੇ ਸਾਰਾ ਦਾ ਨਾਂਅ ਰਚਨਾ ਦੇਵੀ ਲਿਖਿਆ ਹੋਇਆ ਹੈ । ਤੁਸ਼ਾਰ ਨੇ ਦਾਅਵਾ ਕੀਤਾ ਕਿ ਸਾਰਾ ਨੇ ਸਿਰਫ ਦਿਖਾਵੇ ਤੇ ਫੇਮ ਪਾਉਣ ਲਈ ਉਹਨਾਂ ਨਾਲ ਵਿਆਹ ਕੀਤਾ ਸੀ । ਜਦਂੋ ਉਸ ਨੂੰ ਇਹ ਵਿਆਹ ਕਰਵਾ ਕੇ ਅਮਰੀਕਾ ਦੀ ਨਾਗਰਿਕਤਾ ਤੇ ਉਹ ਸਭ ਕੁਝ ਨਹੀਂ ਮਿਲਿਆ ਜੋ ਉਹ ਚਾਹੁੰਦੀ ਸੀ ਤਾਂ ਉਸ ਨੇ ਇਹ ਰਿਸ਼ਤਾ ਛੱਡ ਦਿੱਤਾ ।

Related Post