ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ (Sara Ali Khan) ਦੇ ਬਚਪਨ (Childhood Pic) ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ‘ਚ ਸਾਰਾ ਅਲੀ ਖ਼ਾਨ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕਾਂ ਵੱਲੋਂ ਵੀ ਇਸ ਤਸਵੀਰ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।
ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ‘ਦਰਜੀ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਹਾਲ ਹੀ ‘ਚ ਉਸ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਸ ‘ਚ ਉਸ ਦੀ ਅਦਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਕੋਈ ਸਮਾਂ ਸੀ ਕਿ ਜਦੋਂ ਸਾਰਾ ਅਲੀ ਖ਼ਾਨ ਕਾਫੀ ਮੋਟੀ ਹੁੰਦੀ ਸੀ ਅਤੇ ਆਪਣੇ ਮੋਟਾਪੇ ਕਾਰਨ ਉਸ ਨੂੰ ਸ਼ਰਮਿੰਦਾ ਵੀ ਹੋਣਾ ਪੈਂਦਾ ਸੀ ।
image From instagram
ਪਰ ਹੁਣ ਸਾਰਾ ਅਲੀ ਖ਼ਾਨ ਫੈਟ ਤੋਂ ਫਿੱਟ ਹੋ ਕੇ ਨਾ ਸਿਰਫ਼ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ, ਬਲਕਿ ਖੁਦ ਨੂੰ ਫਿੱਟ ਰੱਖਣ ਦੇ ਲਈ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵੀ ਵਹਾ ਰਹੀ ਹੈ । ਉਸ ਦੀ ਫਿੱਟਨੈਸ ਦੇ ਹਰ ਪਾਸੇ ਚਰਚੇ ਹੁੰਦੇ ਹਨ ।ਹਾਲ ਹੀ ‘ਚ ਉਸ ਦਾ ਵਿੱਕੀ ਕੌਸ਼ਲ ਦੇ ਨਾਲ ਮਸਤੀ ਕਰਦਿਆਂ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਇਸ ਤੋਂ ਇਲਾਵਾ ਉਹ ਆਪਣੀ ਮੰਮੀ ਅੰਮ੍ਰਿਤਾ ਸਿੰਘ ਦੇ ਨਾਲ ਮਸਤੀ ਕਰਦੀ ਦਿਖਾਈ ਦਿੰਦੀ ਹੈ ।
View this post on Instagram
A post shared by Instant Bollywood (@instantbollywood)