ਬਕਰੀਆਂ ਚਾਰਦੇ ਤੇ ਟ੍ਰੈਕਰਟ ਚਲਾਉਂਦੀ ਹੋਈ ਨਜ਼ਰ ਆਈ ਸਾਰਾ ਅਲੀ ਖ਼ਾਨ, ਸਾਰਾ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਨੇ ਫੈਨਜ਼

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਨੇ ਬਹੁਤ ਘੱਟ ਸਮੇਂ 'ਚ ਕਾਫੀ ਨਾਮ ਕਮਾਇਆ ਹੈ। ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਦਮ 'ਤੇ ਇਹ ਅਦਾਕਾਰਾ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਸਾਰਾ ਅਲੀ ਖਾਨ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
image From instagram
ਸਾਰਾ ਇਨ੍ਹੀਂ ਦਿਨੀਂ ਇੰਦੌਰ 'ਚ ਆਪਣੀ ਆਉਣ ਵਾਲੀ ਫਿਲਮ 'ਲੁੱਕਾ-ਚੁੱਪੀ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਦੌਰਾਨ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਨੂੰ ਦੇਖ ਕੇ ਫੈਨਜ਼ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਹੱਥ 'ਚ ਡੰਡਾ ਫੜ ਕੇ ਬੱਕਰੀ ਚਾਰਦੀ ਹੋਈ ਨਜ਼ਰ ਆ ਰਹੀ ਹੈ। ਹੋਰਨਾਂ ਤਸਵੀਰਾਂ 'ਚ ਸਾਰਾ ਖੇਤਾਂ 'ਚ ਟਰੈਕਟਰ ਚਲਾਉਂਦੀ ਹੋਈ ਵਿਖਾਈ ਦੇ ਰਹੀ ਹੈ। ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਸਾਰਾ ਅਲੀ ਖਾਨ ਨੇ ਲਿਖਿਆ ਹੈ, 'ਬਕਰੀ ਪਾਲਣਾ, ਟਰੈਕਟਰ ਡਰਾਈਵਿੰਗ.. ਕੀ ਇਹ ਫੋਟੋ ਦਾ ਬਹਾਨਾ ਹੈ ਜਾਂ ਕਾਸ਼ ਸਾਰਾ ਦਾ ਸਮਾਂ ਵੱਖਰਾ ਹੁੰਦਾ?'
View this post on Instagram
ਸਲਵਾਰ-ਸੂਟ ਪਾ ਕੇ ਸਾਰਾ ਅਲੀ ਖਾਨ ਪਿੰਡ ਦੇ ਮਾਹੌਲ 'ਚ ਘੁਲ-ਮਿਲ ਗਈ ਜਾਪਦੀ ਹੈ। ਕੁਝ ਤਸਵੀਰਾਂ 'ਚ ਬੱਕਰੀਆਂ ਚਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇੱਕ ਤਸਵੀਰ 'ਚ ਸਾਰਾ ਪਿੰਡ ਵਾਸੀ ਨਾਲ ਗੱਲ ਕਰਦੇ
image From instagram
ਹੋਏ ਹੱਸਦੀ ਨਜ਼ਰ ਆ ਰਹੀ ਹੈ। ਸਾਰਾ ਦੀਆਂ ਤਸਵੀਰਾਂ 'ਤੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰ ਰਹੇ ਹਨ। ਇਹ ਯੂਜ਼ਰ ਨੇ ਲਿਖਿਆ 'ਮੈਨੂੰ ਇਹ ਸਾਰਾ ਪਸੰਦ ਹੈ।' ਇਕ ਹੋਰ ਫੈਨ ਨੇ ਲਿਖਿਆ, 'ਮੈਂ ਸਾਰਾ ਦੀ ਸਭ ਤੋਂ ਵੱਡੀ ਫੈਨ ਹਾਂ।' ਇਕ ਹੋਰ ਨੇ ਕਮੈਂਟ ਕੀਤਾ, 'ਇਸੇ ਕਰਕੇ ਸਾਰਾ ਲੱਖਾਂ ਦਿਲਾਂ ਦੀ ਰਾਣੀ ਹੈ।'ਇਸ ਤੋਂ ਇਲਾਵਾ ਸਾਰਾ ਦੀ ਇਸ ਪੋਸਟ 'ਤੇ ਲੋਕਾਂ ਵੱਲੋਂ ਬਿਊਟੀਫੁੱਲ, ਸਟਨਿੰਗ ਵਰਗੇ ਹਜ਼ਾਰਾਂ ਕੁਮੈਂਟ ਕੀਤੇ ਜਾ ਰਹੇ ਹਨ।
image From instagram
ਹੋਰ ਪੜ੍ਹੋ : ਸਾਈਨਾ ਨੇਹਵਾਲ ਨੇ ਆਪਣੇ ਟਵੀਟ 'ਤੇ ਸਿਧਾਰਥ ਦੀ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਦਿੱਤੀ ਪ੍ਰਤੀਕਿਰਿਆ
ਸਾਰਾ ਅਲੀ ਖਾਨ ਦੀ ਹਾਲ ਹੀ 'ਚ ਫ਼ਿਲਮ 'ਅਤਰੰਗੀ ਰੇ' ਰਿਲੀਜ਼ ਹੋਈ ਹੈ। ਇਸ 'ਚ ਲੋਕਾਂ ਨੇ ਉਸ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਹੈ। ਇਸ ਫਿਲਮ 'ਚ ਉਸ ਨਾਲ ਅਕਸ਼ੈ ਕੁਮਾਰ ਅਤੇ ਧਨੁਸ਼ ਨਜ਼ਰ ਆਏ। ਫ਼ਿਲਮ ਦੇ ਗੀਤ 'ਚਕਾ ਚੱਕ' ਨੂੰ ਵੀ ਖੂਬ ਪਸੰਦ ਕੀਤਾ ਗਿਆ ਹੈ। ਅਦਾਕਾਰਾ ਇੰਦੌਰ 'ਚ ਆਪਣੀ ਅਗਲੀ ਫਿਲਮ 'ਲੁੱਕਾ ਚੂਪੀ 2' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਵਿੱਕੀ ਕੌਸ਼ਲ ਨਜ਼ਰ ਆਉਣ ਵਾਲੇ ਹਨ।