ਸਾਰਾ ਅਲੀ ਖ਼ਾਨ ਨੇ ਆਪਣੇ ਨਿੱਕੇ ਭਰਾ ਜੇਹ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਸ਼ੇਅਰ ਕੀਤੀਆਂ ਤਸਵੀਰਾਂ, ਜੇਹ ਦੀ ਕਿਊਟਨੈੱਸ ਨੇ ਜਿੱਤਿਆ ਦਰਸ਼ਕਾਂ ਦਾ ਦਿਲ

By  Lajwinder kaur February 22nd 2022 10:27 AM

ਬਾਲੀਵੁੱਡ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਜੋ ਕਿ ਤੈਮੂਰ ਅਲੀ ਖ਼ਾਨ ਅਤੇ ਜਹਾਂਗੀਰ ਅਲੀ ਖ਼ਾਨ ਦੀ ਮਾਂ ਹੈ। ਪਿਛਲੇ ਸਾਲ 21 ਫਰਵਰੀ ਨੂੰ ਕਰੀਨਾ ਨੇ ਆਪਣੇ ਛੋਟੇ ਬੇਟੇ ਜਹਾਂਗੀਰ (ਜੇਹ) ਨੂੰ ਜਨਮ ਦਿੱਤਾ ਸੀ ਅਤੇ ਬੀਤੇ ਦਿਨੀਂ ਜੇਹ ਪੂਰੇ ਇੱਕ ਸਾਲ ਦਾ ਹੋ ਗਿਆ ਹੈ। ਇਸ ਖਾਸ ਮੌਕੇ 'ਤੇ ਨਾ ਸਿਰਫ ਕਲਾਕਾਰ ਸਗੋਂ ਕਰੀਨਾ ਅਤੇ ਸੈਫ ਦੇ ਪ੍ਰਸ਼ੰਸਕ ਵੀ ਆਪਣੇ ਛੋਟੇ ਨਵਾਬ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਨਜ਼ਰ ਆਏ। ਇਸ ਖ਼ਾਸ ਮੌਕੇ ‘ਤੇ ਵੱਡੀ ਭੈਣ ਅਤੇ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਵੀ ਜੇਹ ਨੂੰ ਜਨਮਦਿਨ ਦੀ ਵਧਾਈ ਦੇਣ ਪਹੁੰਚੀ। ਸਾਰਾ ਨੇ ਇਸ ਮੌਕੇ ਦੀਆਂ ਕੁਝ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਸਾਰਾ ਦਾ ਆਪਣੇ ਭਰਾ ਦੇ ਨਾਲ ਪਿਆਰਾ ਜਿਹਾ ਰਿਸ਼ਤਾ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਨਵਨੀਤ ਕੌਰ ਢਿਲੋਂ ਦੇ ਭਰਾ ਦਾ ਹੋਇਆ ਵਿਆਹ, ਪਿਆਰੀ ਜਿਹੀ ਪੋਸਟ ਪਾ ਕੇ ਵੈਲਕਮ ਕੀਤਾ ਭਾਬੀ ਦਾ

inside sara ali khan shared jeh cute video

ਦੱਸ ਦਈਏ ਐਕਟਰ ਸੈਫ ਅਲੀ ਖ਼ਾਨ ਅਤੇ ਅਭਿਨੇਤਰੀ ਕਰੀਨਾ ਕਪੂਰ ਖ਼ਾਨ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੇ ਜਨਮਦਿਨ ਬਹੁਤ ਹੀ ਧੂਮ ਦੇ ਨਾਲ ਸੈਲੀਬ੍ਰੇਟ ਕੀਤਾ ਗਿਆ। ਅਜਿਹੇ 'ਚ ਸਾਰਾ ਅਲੀ ਖ਼ਾਨ ਅਤੇ ਇਬਰਾਹਿਮ ਅਲੀ ਖ਼ਾਨ ਨੇ ਵੀ ਜਨਮਦਿਨ ਪਾਰਟੀ 'ਚ ਸ਼ਿਰਕਤ ਕੀਤੀ। ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੇਹ ਨਾਲ ਇਬਰਾਹਿਮ, ਸੈਫ, ਤੈਮੂਰ ਅਤੇ ਸਾਰਾ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਸ਼ੇਅਰ ਕਰਦੇ ਹੋਏ ਸਾਰਾ ਅਲੀ ਖ਼ਾਨ ਨੇ ਲਿਖਿਆ, 'ਹੈਪੀ ਫਸਟ ਬਰਥਡੇ ਬੇਬੀ ਜੇਹ...' ਇਸ ਦੇ ਨਾਲ ਹੀ ਉਸ ਨੇ ਦਿਲ, ਕੇਕ ਅਤੇ ਜੱਫੀ ਦਾ ਇਮੋਜੀ ਬਣਾਇਆ ਹੈ। ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਸਾਰਾ ਅਲੀ ਖ਼ਾਨ ਦੀ ਇਸ ਪੋਸਟ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।

sara ali khan and jeh ali khan

ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਵਿਆਹ ਦੀ ਤੀਜੀ ਵਰ੍ਹੇਗੰਢ ‘ਤੇ ਪਿਆਰਾ ਜਿਹਾ ਵੀਡੀਓ ਪਾ ਕੇ ਪਤੀ ਯੁਵਰਾਜ ਹੰਸ ਨੂੰ ਕੀਤਾ ਵਿਸ਼

ਇਨ੍ਹਾਂ ਤਸਵੀਰਾਂ 'ਚ ਪੂਰੇ ਪਰਿਵਾਰ ਵਿਚਾਲੇ ਪਿਆਰ ਅਤੇ ਮਜ਼ਬੂਤ ​​ਬੰਧਨ ਸਾਫ ਨਜ਼ਰ ਆ ਰਿਹਾ ਹੈ। ਤਸਵੀਰਾਂ 'ਚ ਜਿੱਥੇ ਸੈਫ-ਇਬਰਾਹਿਮ ਕਾਫੀ ਡੈਸ਼ਿੰਗ ਲੱਗ ਰਹੇ ਹਨ, ਉਥੇ ਸਾਰਾ, ਤੈਮੂਰ ਅਤੇ ਜੇਹ ਕਾਫੀ ਕਿਊਟ ਲੱਗ ਰਹੇ ਹਨ। ਦੱਸ ਦੇਈਏ ਕਿ ਸਾਰਾ ਅਤੇ ਇਬਰਾਹਿਮ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੇ ਬੱਚੇ ਹਨ। ਜਿੱਥੇ ਸਾਰਾ ਬਾਲੀਵੁੱਡ 'ਚ ਧਮਾਲ ਮਚਾ ਰਹੀ ਹੈ, ਉਥੇ ਹੀ ਇਬਰਾਹਿਮ ਇਸ ਸਮੇਂ 'ਰੌਕੀ ਅਤੇ ਰਾਣੀ ਦੀ ਲਵ ਸਟੋਰੀ' 'ਚ ਕਰਨ ਜੌਹਰ ਨੂੰ ਅਸਿਸਟ ਕਰ ਰਹੇ ਹਨ।

 

 

View this post on Instagram

 

A post shared by Sara Ali Khan (@saraalikhan95)

Related Post