ਬਾਲੀਵੁੱਡ ਜਗਤ ਦੀ ਚੁਲਬੁੱਲੇ ਸੁਭਾਅ ਵਾਲੀ ਸਾਰਾ ਅਲੀ ਖ਼ਾਨ ਜੋ ਕਿ ਏਨੀਂ ਦਿਨੀਂ ਲੰਡਨ ਚ ਛੁੱਟੀਆਂ ਦਾ ਲੁਤਫ ਲੈ ਰਹੀ ਹੈ। ਜਿੱਥੋਂ ਉਹ ਆਪਣੀਆਂ ਮਸਤੀ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਖੂਬਸੂਰਤੀ, ਸਟਾਈਲ ਲੁੱਕ ਵਾਲੀ ਇਸ ਅਦਾਕਾਰਾ ਦਾ ਇੱਕ ਨਵੀਂ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ : ਸਾਲੀਆਂ ਨੇ ਪੰਜਾਬ ਦੇ CM ਨੂੰ ਵੀ ਨਹੀਂ ਬਖ਼ਸ਼ਿਆ, ਸਾਲੀਆਂ ਦੇ ਨਾਕੇ ‘ਤੇ ਰੁਕਣਾ ਪਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਦੇਖੋ ਤਸਵੀਰਾਂ
ਆਪਣੀ ਤਾਜ਼ਾ ਤਸਵੀਰ 'ਚ ਅਸਾਧਾਰਨ ਡਰੈੱਸ ਪਹਿਨਣ ਦੇ ਮਾਮਲੇ 'ਚ ਉਸ ਨੇ ਰਣਵੀਰ ਸਿੰਘ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਾਰਾ ਅਲੀ ਖ਼ਾਨ 2018 ਦੀ ਫ਼ਿਲਮ ਸਿੰਬਾ ਵਿੱਚ ਰਣਵੀਰ ਸਿੰਘ ਦੇ ਨਾਲ ਨਜ਼ਰ ਆਈ ਸੀ। ਉਹ ਲੰਡਨ ਦੀਆਂ ਸੜਕਾਂ 'ਤੇ ਨਜ਼ਰ ਆ ਰਹੀ ਹੈ, ਉਸ ਨੇ ਸਿਰ ਤੋਂ ਪੈਰਾਂ ਤੱਕ ਇੱਕ ਰੰਗ-ਬਿਰੰਗੀ ਅਤਰੰਗੀ ਜਿਹੀ ਡਰੈੱਸ ਪਹਿਨੀ ਹੋਈ ਦਿਖਾਈ ਦੇ ਰਹੀ ਹੈ। ਇਸ ਪ੍ਰਿੰਟਿਡ ਕੋਟ ਅਤੇ ਕੈਪ 'ਚ ਉਨ੍ਹਾਂ ਦੇ ਇਸ ਅਵਤਾਰ ਨੂੰ ਦੇਖ ਕੇ ਲੋਕ ਰਣਵੀਰ ਸਿੰਘ ਨੂੰ ਯਾਦ ਕਰ ਰਹੇ ਹਨ।
ਸਾਰਾ ਅਲੀ ਖ਼ਾਨ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰਣਵੀਰ ਸਿੰਘ ਨੂੰ ਆਪਣਾ ਸਟਾਈਲ ਗੁਰੂ ਲਿਖਿਆ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਜਨਮਦਿਨ ਦਈਆਂ ਵਧਾਈਆਂ ਦਿੱਤੀਆਂ ਹਨ।
ਸਾਰਾ ਅਲੀ ਖ਼ਾਨ ਨੇ ਲੰਡਨ ਤੋਂ ਪਹਿਲਾਂ ਵੀ ਕਈ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਸਨ। ਉਹ ਆਪਣੇ ਭਰਾ ਅਤੇ ਦੋਸਤਾਂ ਦੇ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ ਸੀ।
ਸਾਰਾ ਅਲੀ ਖ਼ਾਨ ਜੋ ਕਿ ਅਖੀਰਲੀ ਵਾਰ ਅਕਸ਼ੇ ਕੁਮਾਰ ਅਤੇ ਧਨੁਸ਼ ਦੇ ਨਾਲ ਅਤਰੰਗੀ ਰੇ ਫ਼ਿਲਮ ਵਿੱਚ ਨਜ਼ਰ ਆਈ ਸੀ। ਅਦਾਕਾਰਾ ਸਾਰਾ ਦੀ ਝੋਲੀ ਕਈ ਫ਼ਿਲਮਾਂ ਨੇ। ਉਹ ਵਿੱਕੀ ਕੌਸ਼ਲ ਦੇ ਨਾਲ ਵੀ ਸਿਲਵਰ ਸਕਰੀਨ ਸਾਂਝਾ ਕਰਦੀ ਹੋਈ ਨਜ਼ਰ ਆਵੇਗੀ।
View this post on Instagram
A post shared by Sara Ali Khan (@saraalikhan95)