ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਕਿਸੇ ਨਾਂ ਕਿਸੇ ਤਰੀਕੇ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਵਰੁਣ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਹਨ।
ਵਰੁਣ ਧਵਨ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਗਈ ਹੈ ਅਤੇ ਇਹ ਫੈਨਜ਼ ਨੂੰ ਦੁਚਿੱਤੀ ਵਿੱਚ ਪਾ ਰਹੀ ਹੈ। ਆਪਣੀ ਪਿਆਰੀ ਮੁਸਕਰਾਹਟ ਨਾਲ ਵਰੁਣ ਨੇ ਆਪਣੀ ਅਗਲੀ ਫ਼ਿਲਮ ਕੁਲੀ ਨੰਬਰ 1 ਦੀ ਸ਼ੂਟਿੰਗ ਦੇ ਸਮੇਂ ਦੀ ਇੱਕ ਫਲੈਸ਼ਬੈਕ ਫੋਟੋ ਸ਼ੇਅਰ ਕੀਤੀ ਹੈ। ਹੁਣ ਇਹ ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਤਸਵੀਰ ਦੇ ਵਿੱਚ ਵਰੁਣ ਇੱਕ ਕੁੜੀ ਦੇ ਗੈਟਅਪ ਵਿੱਚ ਨਜ਼ਰ ਆ ਰਹੇ ਹਨ। ਇਸ ਵਿੱਚ ਉਹ ਗੁਲਾਬੀ ਰੰਗ ਨਾਲ ਸਜੇ ਹੋਏ ਹੋਠਾਂ ਨਾਲ ਉਹ ਪਾਊਟ ਬਣਾ ਕੇ ਸਾਰਾ ਅਲੀ ਖਾਨ ਨਾਲ ਤਸਵੀਰ ਖਿਚਵਾ ਰਹੇ ਹਨ। ਇਸ ਤਸਵੀਰ ਵਿੱਚ ਵਰੁਣ ਨੇ ਪੀਚ ਰੰਗ ਦੀ ਡਰੈਸ ਪਾਈ ਹੋਈ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਰੁਣ ਨੇ ਕੈਪਸ਼ਨ ਵਿੱਚ ਲਿਖਿਆ, " ਕੌਣ ਜ਼ਿਆਦਾ ਸੋਹਣਾ ਹੈ ??⚕️ ਉਸ ਵੇਲੇ ਮੈਨੂੰ ਇੱਕ ਚੂਜ਼ੇ ਵਾਂਗ ਕਪੜੇ ਪਾਉਣੇ ਪੈਂਦੇ ਸਨ ਤੇ ਮੈਂ @ saraalikhan95 ਤੋਂ ਬਹੁਤ ਪ੍ਰਭਾਵਿਤ ਹੋਇਆ। "
ਇਸ ਪੋਸਟ ਨੂੰ ਵਰੁਣ ਦੇ ਦੋਸਤ ਤੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਹਲਾਂਕਿ ਜ਼ਿਆਦਾਤਰ ਫੈਨਜ਼ ਨੇ ਉਨ੍ਹਾਂ ਦੀ ਇਸ ਪੋਸਟ ਉੱਤੇ ਹਾਸੇ ਵਾਲੇ ਈਮੋਜੀ ਬਣਾਏ ਹਨ। ਇਸ ਪੋਸਟ ਨੂੰ ਬਾਲੀਵੁੱਡ ਸੈਲੇਬਸ ਵੀ ਪਸੰਦ ਕਰ ਰਹੇ ਹਨ। ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਸਾਰਾ ਅਲੀ ਖਾਨ ਨੇ ਫਾਈਰ ਈਮੋਜੀ ਦੇ ਨਾਲ ਲਿਖਿਆ, " ਦਿਸ ਵਾਸ ਸੋ ਸੋ ਹੌਟ। ਇਸ ਪੋਸਟ ਨੂੰ ਸਮਾਂਥਾ ਪ੍ਰਭੂ, ਮਸ਼ਹੂਰ ਐਂਕਰ ਮਨੀਸ਼ ਪਾਲ ਨੇ ਵੀ ਕਮੈਂਟ ਕਰਕੇ ਵਰੁਣ ਦੇ ਲੁੱਕ ਦੀ ਤਾਰੀਫ ਕੀਤੀ ਹੈ।
ਸਾਰਾ ਅਤੇ ਵਰੁਣ ਧਵਨ 2020 ਵਿੱਚ ਡੇਵਿਡ ਧਵਨ ਦੀ ਕੁਲੀ ਨੰਬਰ 1 ਵਿੱਚ ਨਜ਼ਰ ਆਏ ਸਨ। ਸਾਰਾ ਨੇ ਫਿਲਮ ਦੀ ਰਿਲੀਜ਼ ਦੇ ਸਮੇਂ ਦੇ ਆਲੇ-ਦੁਆਲੇ ਵਰੁਣ ਦੇ ਨਾਲ ਕਈ ਵੀਡੀਓਜ਼ ਅਪਲੋਡ ਕੀਤੇ ਸਨ, ਅਤੇ ਉਨ੍ਹਾਂ ਵਿੱਚੋਂ ਇੱਕ ਵਿੱਚ, ਉਹ ਵਰੁਣ ਨਾਲ ਗੱਲ ਕਰਦੀ ਦਿਖਾਈ ਦਿੱਤੀ ਜਦੋਂ ਉਹ ਇੱਕ ਨਰਸ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਰਿਹਾ ਸੀ।
image From Instagram
ਹੋਰ ਪੜ੍ਹੋ : ਸਾਰਾ ਖਾਨ ਨੇ ਰਿਪੋਰਟਰ ਬਣ ਕੇ ਫੈਨਜ਼ ਵਿਖਾਈ ਖੂਬਸੂਰਤ ਭਾਰਤ ਦੀ ਝਲਕ, ਵੀਡੀਓ ਹੋਈ ਰਹੀ ਵਾਇਰਲ
ਜੇਕਰ ਵਰੁਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਰੁਣ ਅਗਲੀ ਵਾਰ ਅਮਰ ਕੌਸ਼ਿਕ ਦੀ ਫ਼ਿਲਮ ਭੇੜੀਆ ਵਿੱਚ ਨਜ਼ਰ ਆਉਣਗੇ। ਇਸ ਵਿੱਚ ਕ੍ਰਿਤੀ ਸੈਨਨ ਵੀ ਹੈ। ਇਸ ਤੋਂ ਇਲਾਵਾ, ਵਰੁਣ 'ਜੁਗ ਜੁਗ ਜੀਓ' ਵਿੱਚ ਕਿਆਰਾ ਅਡਵਾਨੀ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਵਿੱਚ ਅਨਿਲ ਕਪੂਰ ਅਤੇ ਨੀਤੂ ਕਪੂਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ।