ਕਸ਼ਮੀਰ ਦੀ ਬਰਫੀਲੀ ਵਾਦੀਆਂ 'ਚ ਭਰਾ ਇਬ੍ਰਾਹਿਮ ਨਾਲ ਛੁੱਟਿਆਂ ਮਨਾ ਰਹੀ ਹੈ ਸਾਰਾ ਅਲੀ ਖ਼ਾਨ, ਵੇਖੋ ਖੂਬਸੂਰਤ ਤਸਵੀਰਾਂ

By  Pushp Raj January 29th 2022 01:02 PM
ਕਸ਼ਮੀਰ ਦੀ ਬਰਫੀਲੀ ਵਾਦੀਆਂ 'ਚ ਭਰਾ ਇਬ੍ਰਾਹਿਮ ਨਾਲ ਛੁੱਟਿਆਂ ਮਨਾ ਰਹੀ ਹੈ ਸਾਰਾ ਅਲੀ ਖ਼ਾਨ, ਵੇਖੋ ਖੂਬਸੂਰਤ ਤਸਵੀਰਾਂ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖ਼ਾਨ ਘੁੰਮਣ ਦੀ ਬੇਹੱਦ ਸ਼ੌਕੀਨ ਹੈ, ਇਸ ਗੱਲ ਨੂੰ ਹਰ ਕੋਈ ਜਾਣਦਾ ਹੈ। ਸਾਰਾ ਅਕਸਰ ਆਪਣੇ ਕੰਮ ਤੋਂ ਇਲਾਵਾ ਖ਼ੁਦ ਤੇ ਪਰਿਵਾਰ ਨਾਲ ਕੁਆਲਟੀ ਟਾਈਮ ਬਿਤਾਉਣ ਦਾ ਸਮਾਂ ਜ਼ਰੂਰ ਕੱਢ ਲੈਂਦੀ ਹੈ਼। ਮੱਧ ਪ੍ਰਦੇਸ਼ ਵਿੱਚ ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਸਾਰਾ ਏਨ੍ਹੀਂ ਦਿਨੀਂ ਆਪਣੇ ਭਰਾ ਇਬ੍ਰਾਹਿਮ ਅਲੀ ਖ਼ਾਨ ਨਾਲ ਕਸ਼ਮੀਰ ਦੀ ਬਰਫੀਲੀ ਵਾਦੀਆਂ 'ਚ ਛੁੱਟਿਆਂ ਮਨਾ ਰਹੀ ਹੈ। ਸਾਰਾ ਨੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਫ਼ਿਲਮ ਦੀ ਸ਼ੂਟਿੰਗ ਖ਼ਤਮ ਹੁੰਦੇ ਹੀ ਆਪਣੇ ਭਰਾ ਨਾਲ ਛੁੱਟੀਆਂ ਬਿਤਾਉਣ ਲਈ ਰਵਾਨਾ ਹੋ ਗਈ ਹੈ। ਸਾਰਾ ਅਲੀ ਖ਼ਾਨਨੇ ਆਪਣੇ ਇੰਸਟਾਗ੍ਰਾਮ 'ਤੇ ਛੁੱਟੀਆਂ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ, " ਜਿੱਥੇ ਭਰਾ ਹੈ, ਸਮਝੋ ਉੱਥੇ ਹੀ ਘਰ ਹੈ। " ?☃️❄️⛷? ਇਸ ਦੇ ਨਾਲ ਹੀ ਸਾਰਾ ਨੇ ਕਈ ਖੂਬਸੂਰਤ ਈਮੋਜੀ ਬਣਾਏ ਹਨ। ਸਾਰਾ ਨੇ ਆਪਣੇ ਇੰਸਟਾ ਅਕਾਉਂਟ 'ਤੇ ਸ਼ੇਅਰ ਕੀਤੀ ਪੋਸਟ 'ਤੇ " Jannat e Kashmir" ਵੀ ਲਿਖਿਆ ਹੈ।

image From instagram

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਆਪਣੇ ਭਰਾ ਨਾਲ ਕਾਰ ਦੇ ਬੋਨਟ 'ਤੇ ਬੈਠੀ ਪੋਜ਼ ਦਿੰਦੀ ਨਜ਼ਰ ਆ ਰਹੀ ਸੀ, ਜਿੱਥੇ ਉਨ੍ਹਾਂ ਦੇ ਆਲੇ-ਦੁਆਲੇ ਸਿਰਫ ਬਰਫ਼ ਹੀ ਬਰਫ਼ ਹੈ। ਦੂਜੀ ਤਸਵੀਰ 'ਚ ਸਾਰਾ ਅਲੀ ਖ਼ਾਨ ਆਪਣੇ ਕੁਝ ਦੋਸਤਾਂ ਨਾਲ ਸਨੋ ਮੈਨ ਬਣਾਉਂਦੀ ਨਜ਼ਰ ਆ ਰਹੀ ਹੈ। ਸਾਰਾ ਤੋਂ ਇਲਾਵਾ ਉਸ ਦੇ ਭਰਾ ਅਤੇ ਸੈਫ ਅਲੀ ਖਾਨ ਦੇ ਵੱਡੇ ਬੇਟੇ ਇਬ੍ਰਹਿਮ ਅਲੀ ਖ਼ਾਨ ਨੇ ਵੀ ਕਈ ਪੋਜ਼ ਦਿੱਤੇ। ਸਾਰਾ ਨੇ ਆਪਣੇ ਭਰਾ ਤੇ ਦੋਸਤਾਂ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੁਝ ਤਸਵੀਰਾਂ ਵਿੱਚ ਇਬ੍ਰਹਿਮ ਅਲੀ ਖ਼ਾਨ ਬਹੁਤ ਹੀ ਸਟਾਈਲੀਸ਼ ਪੋਜ਼ ਦਿੰਦੇ ਹੋਏ ਨਜ਼ਰ ਆਏ।

image From instagram

 

ਹੋਰ ਪੜ੍ਹੋ : ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ 'ਤੇ ਸਿਧਾਰਥ ਸ਼ੁਕਲਾ ਲਈ ਸ਼ਹਿਨਾਜ਼ ਗਿੱਲ ਦੀ ਇਹ ਸਪੈਸ਼ਲ ਪਰਫਾਰਮੈਂਸ ਤੁਹਾਨੂੰ ਵੀ ਕਰ ਦਵੇਗੀ ਭਾਵੁਕ, ਵੇਖੋ ਵੀਡੀਓ

ਸਾਰਾ ਦੇ ਫੈਨਜ਼ ਉਸ ਦੀਆਂ ਇਸ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਸਾਰਾ ਅਲੀ ਖ਼ਾਨ ਦਾ ਸਿੰਪਲ ਵਿਨਟਰ ਲੁੱਕ ਤੇ ਭੈਣ ਭਰਾ ਦੀ ਇਹ ਪਿਆਰੀ ਤਸਵੀਰਾਂ ਫੈਨਜ਼ ਨੂੰ ਬਹੁਤ ਪਸੰਦ ਆ ਰਹੀਆਂ ਹਨ। ਫੈਨਜ਼ ਉਸ ਦੀਆਂ ਤਸਵੀਰਾਂ ਉੱਤੇ ਕਮੈਂਟ ਕਰਕੇ ਉਸ ਦੀ ਸ਼ਲਾਘਾ ਕਰਦੇ ਨਜ਼ਰ ਆਏ। ਸਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਕੋਈ ਇੰਨਾ ਖੂਬਸੂਰਤ ਕਿਵੇਂ ਹੋ ਸਕਦਾ ਹੈ। ਤਾਂ ਉਸੇ ਦੂਜੇ ਯੂਜ਼ਰ ਨੇ ਲਿਖਿਆ, 'ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੋ'। ਸਾਰਾ ਅਲੀ ਖ਼ਾਨ ਵੱਲੋਂ ਪੋਸਟ ਕੀਤੀ ਗਈ ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਅੱਠ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

image From instagram

ਸਾਰਾ ਅਲੀ ਖਾਨ ਆਪਣੀ ਆਉਣ ਵਾਲੀ ਫਿਲਮ 'ਚ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਵੇਗੀ। ਹਾਲਾਂਕਿ ਫਿਲਮ ਦਾ ਟਾਈਟਲ ਕੀ ਹੋਵੇਗਾ, ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਦਰਸ਼ਕ ਸਾਰਾ ਅਲੀ ਖਾਨ ਅਤੇ ਵਿੱਕੀ ਕੌਸ਼ਲ ਦੀ ਜੋੜੀ ਨੂੰ ਵੱਡੇ ਪਰਦੇ 'ਤੇ ਦੇਖਣਗੇ। ਇਸ ਤੋਂ ਪਹਿਲਾਂ ਸਾਰਾ ਅਲੀ ਖਾਨ ਨੂੰ ਆਪਣੀ ਪਿਛਲੀ ਫਿਲਮ 'ਅਤਰੰਗੀ ਰੇ' 'ਚ ਰਿੰਕੂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ।

 

View this post on Instagram

 

A post shared by Sara Ali Khan (@saraalikhan95)

Related Post