ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਸਾਰਾ ਅਲੀ ਖ਼ਾਨ ਗੁਲਮਰਗ ‘ਚ ਆਪਣੀ ਮਾਂ ਅੰਮ੍ਰਿਤਾ ਸਿੰਘ ਦੇ ਨਾਲ ਛੁੱਟੀਆਂ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ ।
Image From Sara Ali Khan's Instagram
ਹੋਰ ਪੜ੍ਹੋ : ਰਿਚਾ ਚੱਢਾ ਨੇ ਸ਼ਾਹੀ ਇਸ਼ਨਾਨ ਨੂੰ ਦੱਸਿਆ ਕੋਰੋਨਾ ਫੈਲਾਉਣ ਵਾਲਾ ਈਵੈਂਟ
Image From SaraAli Khan's Instagram
ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਉਹ ਆਪਣੀ ਮਾਂ ਦੇ ਨਾਲ ਗੁਲਮਰਗ ਦੀਆਂ ਵਾਦੀਆਂ ‘ਚ ਰੋਪ ਵੇ ਦਾ ਅਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ ।ਇੱਕ ਪਾਸੇ ਜਿੱਥੇ ਸਾਰਾ ਇਸ ਮੌਸਮ ਦਾ ਖੂਬ ਅਨੰਦ ਉਠਾ ਰਹੀ ਹੈ, ਪਰ ਦੂਜੇ ਪਾਸੇ ਡਰ ਦੇ ਕਾਰਨ ਉਨ੍ਹਾਂ ਦੀ ਮੰਮੀ ਅੰਮ੍ਰਿਤਾ ਦੀ ਹਾਲਤ ਖਰਾਬ ਨਜ਼ਰ ਆ ਰਹੀ ਹੈ ।
Image From Sara Ali Khan's Instagram
ਵੀਡੀਓ ‘ਚ ਸਾਰਾ ਦਾ ਚੁਲਬੁਲਾਪਨ ਵੇਖਣ ਨੂੂੰ ਮਿਲ ਰਿਹਾ ਹੈ।ਇਸ ਵੀਡੀਓ ਨੂੰ ਹੁਣ ਤੱਕ 36 ਲੱਖ ਵਾਰ ਵੇਖਿਆ ਜਾ ਚੁੱਕਿਆ ਹੈ । ਵੀਡੀਓ ਦੀ ਸ਼ੁਰੂਆਤ ਸਾਰਾ ਅਲੀ ਖ਼ਾਨ ‘ਨਮਸਤੇ ਦਰਸ਼ਕੋ’ ਦੇ ਨਾਲ ਕਰਦੀ ਹੈ ।
View this post on Instagram
A post shared by Sara Ali Khan (@saraalikhan95)
ਉਹ ਅੱਗੇ ਕਹਿੰਦੀ ਹੈ ਕਿ ‘ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਸਾਡੀ ਮਾਤਾ ਵੀ ਸਾਡੇ ਨਾਲ ਗੰਡੋਰਾ ‘ਤੇ ਚੜ੍ਹ ਰਹੀ ਹੈ ।ਉਹ ਥੋੜਾ ਡਰ ਰਹੀ ਹੈ, ਪਰ ਲਗਾਤਾਰ ਕੋਸ਼ਿਸ਼ ਵੀ ਕਰ ਰਹੀ ਹੈ’। ਸਾਰਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।