ਸਾਰਾ ਖਾਨ ਨੇ ਰਿਪੋਰਟਰ ਬਣ ਕੇ ਫੈਨਜ਼ ਵਿਖਾਈ ਖੂਬਸੂਰਤ ਭਾਰਤ ਦੀ ਝਲਕ, ਵੀਡੀਓ ਹੋਈ ਰਹੀ ਵਾਇਰਲ

ਸਾਰਾ ਅਲੀ ਖਾਨ ਅੱਜ ਬਾਲੀਵੁੱਡ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਾਰਾ ਨੇ ਆਪਣਾ ਬਾਲੀਵੁੱਡ ਡੈਬਿਊ ਫਿਲਮ ਕੇਦਾਰਨਾਥ ਨਾਲ ਕੀਤਾ ਸੀ। ਫੈਨਜ਼ ਨੂੰ ਉਸ ਦਾ ਬੱਬਲੀ ਅੰਦਾਜ਼ ਕਾਫੀ ਪਸੰਦ ਹੈ।
ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਸਾਰਾ ਨੇ ਆਪਣੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਆਪਣੇ ਦੇਸ਼ ਭਾਰਤ ਦੀ ਜਾਣਕਾਰੀ ਦੇ ਰਹੀ ਹੈ।
ਇਸ ਵੀਡੀਓ ਵਿੱਚ ਸਾਰਾ ਅਲੀ ਖਾਨ 'ਨਮਸਤੇ ਦਰਸ਼ਕ' ਕਹਿੰਦੇ ਹੋਏ ਰਿਪੋਰਟਰ ਅੰਦਾਜ਼ ਵਿੱਚ ਵਾਪਸ ਆ ਗਈ ਹੈ। ਸਾਰਾ ਲੰਬੇ ਸਮੇਂ ਬਾਅਦ ਟ੍ਰੈਵਲਰ ਅਵਤਾਰ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਵਾਪਸ ਆਈ ਹੈ।
ਇਸ ਵੀਡੀਓ ਦੇ ਵਿੱਚ ਸਾਰਾ ਅਲੀ ਖਾਨ ਦਰਸ਼ਕਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸੇ ਦਿਖਾ ਰਹੀ ਹੈ। ਸਾਰਾ ਨੇ ਇੱਕ ਟਰੈਵਲਰ ਵਾਂਗ ਪਹਾੜ, ਸਮੁੰਦਰ, ਹਰਿਆਲੀ ਵਰਗੇ ਖੂਬਸੂਰਤ ਨਜ਼ਾਰਿਆਂ ਦੀ ਵੱਖ-ਵੱਖ ਵੀ਼ਡੀਓਜ਼ ਨੂੰ ਐਡਿਟ ਕੀਤਾ ਅਤੇ ਇਸ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ।
ਹੋਰ ਪੜ੍ਹੋ : ਗੁਲਸ਼ਨ ਕੁਮਾਰ, ਅਜਿਹੇ ਸ਼ਿਵ ਭਗਤ ਗਾਇਕ ਜਿਨ੍ਹਾਂ 'ਤੇ ਮੰਦਰ ਦੇ ਬਾਹਰ ਬਰਸਾਈਆਂ ਗਈਆਂ ਗੋਲੀਆਂ
ਇਸ ਵੀਡੀਓ ਨੂੰ ਹੁਣ ਤੱਕ 8 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੂੰ ਸਾਰਾ ਦਾ ਇਹ ਟਰੈਵਲਰ ਤੇ ਘੁੰਮਕਣ ਅੰਦਾਜ਼ ਬਹੁਤ ਹੀ ਪਸੰਦ ਆ ਰਿਹਾ ਹੈ।
ਦੱਸ ਦਈਏ ਕਿ ਸਾਰਾ ਅਲੀ ਖਾਨ ਖਾਣੇ ਤੇ ਘੁੰਮਣ ਦੀ ਬਹੁਤ ਹੀ ਸ਼ੌਕੀਨ ਹੈ। ਉਸ ਦੇ ਇਸ ਸ਼ੌਕ ਬਾਰੇ ਹਰ ਕੋਈ ਜਾਣਦਾ ਹੈ। ਸਾਰਾ ਜਿਥੇ ਵੀ ਸ਼ੂਟਿੰਗ ਦੇ ਲਈ ਜਾਂਦੀ ਹੈ, ਉਥੇ ਹੀ ਉਹ ਸਮਾਂ ਕੱਢ ਕੇ ਜ਼ਰੂਰ ਘੁੰਮਦੀ ਹੈ ਤੇ ਉਸ ਥਾਂ ਨੂੰ ਐਕਸਪਲੋਰ ਕਰਨਾ ਨਹੀਂ ਭੁੱਲਦੀ।