ਬਾਲੀਵੁੱਡ ਅਦਾਕਾਰਾ ਸਾਰਾ ਅਲੀ ਕਾਫੀ ਸਮੇਂ ਤੋਂ ਆਪਣੀ ਆਉਣ ਵਾਲੀ ਫ਼ਿਲਮ 'ਲੁਕਾ ਛੁਪੀ-2' ਦੀ ਸ਼ੂਟਿੰਗ ਲਈ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੈ। ਫ਼ਿਲਮ ਲੁਕਾ ਛੁਪੀ-2 ਦੇ ਕੁਝ ਹਿੱਸੇ ਦੀ ਸ਼ੂਟਿੰਗ ਉਜੈਨ 'ਚ ਵੀ ਹੋ ਰਹੀ ਹੈ। ਸਾਰਾ ਅਲੀ ਖਾਨ ਉਜੈਨ 'ਚ ਮੌਜੂਦ ਸੀ, ਇਸ ਲਈ ਉਹ ਵੀ ਮਹਾਕਾਲ ਦੇ ਦਰਸ਼ਨ ਕਰਨ ਪਹੁੰਚੀ। ਇਸ ਦੌਰਾਨ ਸਾਰਾ ਅਲੀ ਖਾਨ ਦੀ ਮਾਂ ਅੰਮ੍ਰਿਤਾ ਸਿੰਘ ਵੀ ਇਕੱਠੇ ਮਹਾਕਾਲ ਦੇ ਦਰਸ਼ਨ ਕਰਨ ਗਈ। ਸਾਰਾ ਅਲੀ ਖਾਨ ਨੇ ਉਜੈਨ ਤੋਂ ਆਪਣੀ ਮਾਂ ਨਾਲ ਤਸਵੀਰ ਸ਼ੇਅਰ ਕੀਤੀ ਹੈ। ਫੈਨਜ਼ ਉਨ੍ਹਾਂ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।
ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟਚ 'ਤੇ ਮਾਂ ਅੰਮ੍ਰਿਤਾ ਸਿੰਘ ਨਾਲ ਤਸਵੀਰ ਸ਼ੇਅਰ ਹੋਏ ਕੈਪਸ਼ਨ ਦਿੱਤਾ, " ''ਮਾਂ ਅਤੇ ਮਹਾਕਾਲ''।ਇਸ ਤਸਵੀਰ 'ਚ ਵੇਖ ਸਕਦੇ ਹੋ ਕਿ ਮਾਂ ਤੇ ਧੀ ਦੋਵੇਂ ਇੱਕ ਤਲਾਬ ਦੇ ਕੰਢੇ ਬੈਠੀਆਂ ਨਜ਼ਰ ਆ ਰਹੀ ਹੈ। ਸਾਰਾ ਨੇ ਜਿੱਥੇ ਚਿੱਟੇ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਹੈ, ਉਥੇ ਹੀ ਅੰਮ੍ਰਿਤਾ ਸਿੰਘ ਨੀਲੇ ਰੰਗ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਾਰਾ ਅਲੀ ਖਾਨ ਨੇ ਬਹੁਤ ਪਿਆਰਾ ਕੈਪਸ਼ਨ ਦਿੱਤਾ ਹੈ।
View this post on Instagram
A post shared by Sara Ali Khan (@saraalikhan95)
ਸਾਰਾ ਤੇ ਅੰਮ੍ਰਿਤਾ ਦੀ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਸਾਰਾ ਅਲੀ ਖਾਨ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਉਸ ਦੀ ਖੂਬ ਤਾਰੀਫ ਕਰ ਰਹੇ ਹਨ। ਆਪਣਾ ਰੀਐਕਸ਼ਨ ਦਿੰਦੇ ਹੋਏ ਇੱਕ ਫੈਨ ਨੇ ਲਿਖਿਆ, "ਮਾਂ ਅਤੇ ਮਹਾਕਾਲ-ਮਹਾਨ ਜੋੜ" ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, ਹੁਣ ਸ਼ਾਂਤੀ ਦਾ ਸੰਦੇਸ਼ ਦੇਣ ਲਈ ਸ਼ਾਂਤੀ ਦੂਤ ਆਉਣਗੇ।
ਹੋਰ ਪੜ੍ਹੋ : Neil Nitin Mukesh B'day : ਫਲਾਪ ਹੋਈਆਂ 20 ਤੋਂ ਵੱਧ ਫਿਲਮਾਂ , ਜਾਣੋ ਕਿੱਥੇ ਹੈ 'ਜੌਨੀ ਗੱਦਾਰ' ਅਦਾਕਾਰ
ਇੱਕ ਹੋਰ ਫੈਨ ਨੇ ਲਿਖਿਆ, 'ਜੈ ਮਹਾਕਾਲ ਜੀ' ਸਤਿਕਾਰਯੋਗ ਅੰਮ੍ਰਿਤਾ ਮੈਮ, ਸਾਰਾ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਸਾਰੇ ਪਿਆਰ ਅਤੇ ਵਧਾਈਆਂ ਅਤੇ ਜ਼ਿੰਦਗੀ ਦੀ ਹਰ ਚੀਜ਼ ਲਈ ਸ਼ੁਭਕਾਮਨਾਵਾਂ, ਤੁਸੀਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣੋ, ਤੁਹਾਡੇ ਪਰਿਵਾਰ ਦੇ ਨਾਲ ਬਹੁਤ ਸਾਰੀਆਂ ਖੁਸ਼ੀਆਂ ਅਤੇ ਇਸ ਨੂੰ ਸਫਲਤਾ ਨਾਲ ਲਓ ਅਤੇ ਹਮੇਸ਼ਾ ਸੁਰੱਖਿਅਤ ਅਤੇ ਤੰਦਰੁਸਤ ਰਹੋ।
ਹੋਰ ਪੜ੍ਹੋ : ਫ਼ਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਕਰਨਗੇ ਕੋਰਟ ਮੈਰਿਜ਼, ਸਾਹਮਣੇ ਆਈ ਵਿਆਹ ਦੀ ਤਰੀਕ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਰਾ ਅਲੀ ਖਾਨ ਫਿਲਮ 'ਅਤਰੰਗੀ ਰੇ' ਦੀ ਸਫਲਤਾ ਲਈ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਣ ਗਈ ਸੀ। ਉਸ ਦੀ ਇਸ ਫ਼ਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਵਿੱਚ ਉਸ ਦੇ ਨਾਲ ਅਕਸ਼ੈ ਕੁਮਾਰ ਤੇ ਸਾਊਥ ਦੇ ਐਕਟਰ ਧਨੁਸ਼ ਨੇ ਕੰਮ ਕੀਤਾ ਹੈ।