ਸਪਨਾ ਚੌਧਰੀ ਦਾ ਪਤੀ ਨਾਲ ਰੋਮਾਂਟਿਕ ਵੀਡੀਓ ਵਾਇਰਲ, ਸੋਸ਼ਲ ਮੀਡੀਆ ‘ਤੇ ਛਾਇਆ ਵੀਡੀਓ

By  Shaminder May 7th 2022 09:45 AM

ਸਪਨਾ ਚੌਧਰੀ  (Sapna Choudhary) ਦੇ ਡਾਂਸ ਵੀਡੀਓ (Video) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਉਸ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਰੋਮਾਂਟਿਕ ਹੁੰਦੀ ਹੋਈ ਵਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਛਾ ਗਿਆ ਹੈ ।

Sapna Choudhary image From instagram

ਹੋਰ ਪੜ੍ਹੋ : ਦੇਸੀ ਅੰਦਾਜ਼ ‘ਚ ਸਪਨਾ ਚੌਧਰੀ ਨੇ ‘ਗੋਰੀ ਨਾਚੇ’ ਗੀਤ ‘ਤੇ ਬਿਖੇਰੀਆਂ ਦਿਲਕਸ਼ ਅਦਾਵਾਂ, ਦੇਖੋ ਵੀਡੀਓ

ਸਪਨਾ ਚੌਧਰੀ ਦੇ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਮ ਦਾ ਸਮਾਂ ਹੈ ਅਤੇ ਸਪਨਾ ਦਾ ਪਤੀ ਛੱਤ ‘ਤੇ ਖੜਾ ਹੋਇਆ ਹੈ ।ਇਸੇ ਦੌਰਾਨ ਸਪਨਾ ਉੱਥੇ ਆਉਂਦੀ ਹੈ ਤਾਂ ਵੀਰ ਸਾਹੂ ਉਸ ਨੂੰ ਆਪਣੀਆਂ ਬਾਹਾਂ ‘ਚ ਭਰ ਲੈਂਦਾ ਹੈ । ਇਸ ਤੋਂ ਬਾਅਦ ਦੋਵੇਂ ਜਣੇ ਉਸ ਢੱਲਦੇ ਹੋਏ ਸੂਰਜ ਨੂੰ ਵੇਖਣ ਲੱਗ ਪੈਂਦੇ ਹਨ ।

sapna choudhary image from instagram

ਹੋਰ ਪੜ੍ਹੋ : ਪੇਟ ਦੀ ਸਰਜਰੀ ਕਰਵਾਉਣ ਤੋਂ ਬਾਅਦ ਸਪਨਾ ਚੌਧਰੀ ਪੁਰਾਣੇ ਅੰਦਾਜ਼ ‘ਚ ਆਈ ਨਜ਼ਰ

ਸਪਨਾ ਚੌਧਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੇ ਡਾਂਸ ਦੇ ਲਈ ਦੁਨੀਆ ਭਰ ‘ਚ ਜਾਣੀ ਜਾਂਦੀ ਹੈ । ਉਸ ਦੇ ਡਾਂਸ ਦੇ ਵੀਡੀਓ ਖੂਬ ਪਸੰਦ ਕੀਤੇ ਜਾਂਦੇ ਹਨ।ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਛੋਟੀ ਜਿਹੀ ਉਮਰ ‘ਚ ਕਰ ਦਿੱਤੀ ਸੀ । ਕਿਉਂਕਿ ਉਸ ਦੇ ਪਿਤਾ ਜੀ ਦਾ ਦਿਹਾਂਤ ਜਦੋਂ ਉਹ ਬਹੁਤ ਛੋਟੀ ਸੀ ਉਦੋਂ ਹੋ ਗਿਆ ਸੀ ।

sapna, image From instagram

ਹਾਲਾਂਕਿ ਸਪਨਾ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਡਾਂਸਰ ਬਣੇ । ਉਹ ਪੜ੍ਹ ਲਿਖ ਕੇ ਅਫਸਰ ਬਣਨਾ ਚਾਹੁੰਦੀ ਸੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ । ਉਸ ਦੇ ਪਤੀ ਵੀਰ ਸਾਹੂ ਵੀ ਕਾਫੀ ਮਸ਼ਹੂਰ ਹਨ ਅਤੇ ਉਸ ਨੂੰ ਹਰਿਆਣਾ ਦਾ ਬੱਬੂ ਮਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

 

View this post on Instagram

 

A post shared by Sapna Choudhary (@itssapnachoudhary)

Related Post