ਸਪਨਾ ਚੌਧਰੀ ਦੇ ਬੇਟੇ ਦੀ ਪਹਿਲੀ ਤਸਵੀਰ ਆਈ ਸਾਹਮਣੇ, ਲੋਕ ਕਹਿਣ ਲੱਗੇ ਮਾਂ ’ਤੇ ਗਿਆ ਹੈ ਬੇਟਾ

ਹਰਿਆਣਵੀ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਹਾਲ ਹੀ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ । ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਅਜਿਹੇ ਹਲਾਤਾਂ ਵਿੱਚ ਉਹਨਾਂ ਦੇ ਪ੍ਰਸ਼ੰਸਕ ਉਸ ਦੇ ਬੇਟੇ ਦੀ ਪਹਿਲੀ ਤਸਵੀਰ ਦੇਖਣ ਲਈ ਉਤਾਵਲੇ ਹਨ । ਅਜਿਹੇ ਹਲਾਤਾਂ ਵਿੱਚ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ।
ਹੋਰ ਪੜ੍ਹੋ :
ਐਮੀ ਵਿਰਕ ਅਤੇ ਮਨਕਿਰਤ ਔਲਖ ਨੇ ਆਪਣੇ ਵੱਡੇ ਭਾਜੀ ਨੂੰ ਕੀਤਾ ਬਰਥਡੇਅ ਵਿਸ਼
ਜੱਸ ਬਾਜਵਾ ਨੇ ਆਪਣੇ ਚਾਹੁਣ ਵਾਲਿਆਂ ਦਾ ਦੁਆਵਾਂ ਲਈ ਕੀਤਾ ਧੰਨਵਾਦ
ਅਰਜੁਨ ਕਪੂਰ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ, ਪੋਸਟ ਪਾ ਕੇ ਜਾਣਕਾਰੀ ਕੀਤੀ ਸਾਂਝੀ
ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਇਹ ਤਸਵੀਰ ਵੀਰ ਸਾਹੂ ਤੇ ਸਪਨਾ ਦੇ ਬੇਟੇ ਦੀ ਹੈ । ਹਾਲਾਂਕਿ ਸਪਨਾ ਤੇ ਸਾਹੂ ਵੱਲੋਂ ਇਸ ਤਸਵੀਰ ਨੂੰ ਸ਼ੇਅਰ ਨਹੀਂ ਕੀਤਾ ਗਿਆ । ਅਜਿਹੇ ਹਲਾਤਾਂ ਵਿੱਚ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਇਹ ਤਸਵੀਰ ਸਪਨਾ ਚੌਧਰੀ ਦੇ ਬੇਟੇ ਦੀ ਹੈ ।
ਪਰ ਸਪਨਾ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ । ਕੁਝ ਲੋਕ ਸਪਨਾ ਦੇ ਬੇਟੇ ਦੀ ਤੁਲਨਾ ਤੈਮੂਰ ਨਾਲ ਕਰ ਰਹੇ ਹਨ । ਕੁਝ ਲੋਕਾਂ ਦਾ ਕਹਿਣਾ ਹੈ ਕਿ ਬੇਟਾ ਸਪਨਾ ਚੌਧਰੀ ਤੇ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਨੇ ਮਾਂ ਬਣਕੇ ਸਭ ਨੂੰ ਬਹੁਤ ਵੱਡਾ ਸਰਪਰਾਈਜ਼ ਦਿੱਤਾ ਹੈ ।