ਸਪਨਾ ਚੌਧਰੀ ਨੇ ਆਪਣੀ ਨਵੀਂ ਤਸਵੀਰਾਂ ਦੇ ਨਾਲ ਮਚਾਈ ਤਬਾਹੀ, ਦੇਸੀ ਰਾਣੀ ਨੇ ਆਪਣੀ ਹੌਟ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਤਸਵੀਰਾਂ

ਸਪਨਾ ਚੌਧਰੀ (Sapna Chaudhary) ਆਪਣੇ ਦੇਸੀ ਅੰਦਾਜ਼ ਲਈ ਦੇਸ਼ ਭਰ ਵਿੱਚ ਮਸ਼ਹੂਰ ਹੈ । ਪ੍ਰਸਿੱਧ ਹਰਿਆਣਵੀਂ ਗਾਇਕਾ ਅਤੇ ਡਾਂਸਰ ਸਪਨਾ ਚੌਧਰੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੇ ਧੂਮ ਮਚਾ ਦਿੱਤੀ ਹੈ।
ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿਲਵਰ ਰੰਗ ਦੇ ਲਹਿੰਗੇ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ, ਜਿਸ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕ ਉਸ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾ ਰਹੇ । ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਅਤੇ ਕਮੈਂਟ ਆ ਚੁੱਕੇ ਨੇ। ਸਪਨਾ ਚੌਧਰੀ ਦੇ ਗਲੈਮਰਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਸਿਲਵਰ ਕਲਰ ਦੇ ਲਹਿੰਗੇ ਦੇ ਨਾਲ ਡਾਰਕ ਕਲਰ ਦੀ ਲਿਪਸਟਿਕ ਅਤੇ ਆਈ ਮੇਕਅੱਪ ਕੀਤਾ ਹੈ। ਜਿਵੇਂ ਕੇ ਸਭ ਜਾਣਦੇ ਨੇ ਏਨੀਂ ਦਿਨੀਂ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਜਿਸ ਕਰਕੇ ਸਪਨਾ ਚੌਧਰੀ ਦਾ ਇਹ ਲੁੱਕ ਵਿਆਹ ਦੇ ਸੀਜ਼ਨ ਲਈ ਬਿਲਕੁਲ ਸਹੀ ਹੈ । ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੀ ਹਲਕੀ-ਹਲਕੀ ਮੁਸਕਾਨ ਵੀ ਇਨ੍ਹਾਂ ਤਸਵੀਰਾਂ ਨੂੰ ਚਾਰ ਚੰਨ ਲਗਾ ਰਹੀ ਹੈ। ਦੱਸ ਦਈਏ ਕਿ ਸਪਨਾ ਹਰਿਆਣਾ ਅਤੇ ਪੱਛਮੀ ਯੂਪੀ ‘ਚ ਕਾਫੀ ਫੇਮਸ ਸੀ ਪਰ ਬਿੱਗ ਬੌਸ ‘ਚ ਆਉਣ ਤੋਂ ਬਾਅਦ ਉਹ ਪੂਰੇ ਦੇਸ਼ ‘ਚ ਪ੍ਰਸਿੱਧ ਹੋ ਗਈ ਸੀ । ਸਪਨਾ ਅਕਸਰ ਪ੍ਰਸ਼ੰਸਕਾਂ ਲਈ ਇੰਸਟਾਗ੍ਰਾਮ 'ਤੇ ਡਾਂਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram