ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਸਿੰਗਰ ਸਪਨਾ ਚੌਧਰੀ ਜਿਸ ਨੇ ਆਪਣੀ ਆਦਾਵਾਂ ਦੇ ਨਾਲ ਪੂਰੇ ਹਿੰਦੁਸਤਾਨ ਨੂੰ ਆਪਣਾ ਕਾਇਲ ਕੀਤਾ ਹੋਇਆ ਹੈ। ਬਿੱਗ ਬਾਸ ਤੋਂ ਫੈਮ ਹਾਸਿਲ ਕਰਨ ਤੋਂ ਬਾਅਦ ਸਪਨਾ ਚੌਧਰੀ ਦੇ ਕੈਰੀਆਰ ਨੇ ਨਵਾਂ ਮੋੜ ਲਿਆ ਹੈ, ਜਿਸ ਦੇ ਚਲਦੇ ਉਹ ਬਾਲੀਵੁੱਡ ਤੇ ਭੋਜਪੁਰੀ ਫਿਲਮਾਂ 'ਚ ਆਇਟਮ ਸੌਂਗ ਕਰ ਚੁੱਕੀ ਹੈ।
https://www.instagram.com/p/BsXcDz_l6lI/
ਹੋਰ ਵੇਖੋ: ਮਿਲਿੰਦ ਗਾਬਾ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼
ਸਪਨਾ ਚੌਧਰੀ ਜੋ ਕਿ ਆਪਣੇ ਸੋਸ਼ਲ ਅਕਾਊਂਟ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਜਿੱਥੇ ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਨੂੰ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਸ ਨੇ ਆਪਣੇ ਮਾਡਲ ਲੁੱਕ ਵਾਲੀ ਤਸਵੀਰਾਂ ਨੂੰ ਸਾਂਝਾ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ। ਇਹਨਾਂ ਤਸਵੀਰਾਂ ‘ਚ ਸਪਨਾ ਚੌਧਰੀ ਬਹੁਤ ਹੀ ਸਲਿਮ ਤੇ ਦਿਲਕਸ਼ ਨਜ਼ਰ ਆ ਰਹੀ ਹੈ। ਗਲੈਮਰਸ ਲੁੱਕ ‘ਚ ਸਪਨਾ ਚੌਧਰੀ ਪੂਰੀ ਅੱਤ ਕਰਵਾਉਂਦੀ ਨਜ਼ਰ ਆ ਰਹੀ ਹੈ। ਵ੍ਹਾਈਟ ਰੰਗ ਦੀ ਡਰੈੱਸ ‘ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ‘ਚ ਪੂਰੀ ਮਾਡਲ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਦੀ ਨਵੀਂ ਲੁੱਕ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ।
https://www.instagram.com/p/BsZ60SpFze1/
ਹੋਰ ਵੇਖੋ: ਸਿੰਮੀ ਚਾਹਲ ਨੇ ਦਿਲਕਸ਼ ਅਦਾਵਾਂ ਨਾਲ ਲੁੱਟਿਆ ਸਭ ਦਾ ਦਿਲ, ਦੇਖੋ ਤਸਵੀਰਾਂ
ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਦਾ ਸਭ ਤੋਂ ਪ੍ਰਸਿੱਧ ਗੀਤ ‘ਤੇਰੀ ਆਖਿਆ ਕਾ ਯੋ ਕਾਜਲ’ ਜਿਸ ਨੂੰ ਲੋਕਾਂ ਵੱਲੋ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਬਹੁਤ ਜਲਦ ਸਪਨਾ ਚੌਧਰੀ ਬਾਲੀਵੁੱਡ ਫਿਲਮ ‘ਚ ਨਜ਼ਰ ਆਵੇਗੀ।