ਸਪਨਾ ਚੌਧਰੀ ਨੇ ਇਸ ਵਜ੍ਹਾ ਕਰਕੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼, ਨਿਗਲ ਲਿਆ ਸੀ ਜ਼ਹਿਰ

By  Shaminder January 28th 2022 04:07 PM -- Updated: January 28th 2022 04:08 PM

ਸਪਨਾ ਚੌਧਰੀ (Sapna Choudhary) ਆਪਣੇ ਡਾਂਸ ਕਰਕੇ ਕਾਫੀ ਮਸ਼ਹੂਰ ਹੈ । ਉਸ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹਰਿਆਣਵੀਂ ਮਿਊਜ਼ਿਕ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਉਸ ਨੇ ਕਾਫੀ ਲੰਮਾ ਸੰਘਰਸ਼ ਕੀਤਾ ਹੈ । ਇਸੇ ਸੰਘਰਸ਼ ਦੀ ਬਦੌਲਤ ਉਹ ਹਰਿਆਣਵੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਪਰ ਸਪਨਾ ਚੌਧਰੀ ‘ਤੇ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਹ ਆਪਣੀ ਜ਼ਿੰਦਗੀ ‘ਚ ਏਨੀਂ ਜ਼ਿਆਦਾ ਪ੍ਰੇਸ਼ਾਨ ਹੋ ਗਈ ਸੀ ਕਿ ਉਸ ਨੇ ਖੁਦਕੁਸ਼ੀ ਦਾ ਰਸਤਾ ਅਖਤਿਆਰ ਕਰ ਲਿਆ ਸੀ ।

Sapna Chaudhary image From instagram

ਹੋਰ ਪੜ੍ਹੋ : ਨੇਹਾ ਕੱਕੜ ਵੰਡ ਰਹੀ ਸੀ ਗਰੀਬ ਲੋਕਾਂ ਨੂੰ 500-500 ਦੇ ਨੋਟ, ਅਚਾਨਕ ਗਾਇਕਾ ਨੂੰ ਪੈ ਗਈਆਂ ਭਾਜੜਾਂ

ਇਹ ਵਾਕਿਆ ਕੁਝ ਸਮਾਂ ਪਹਿਲਾਂ ਦਾ ਹੈ ਜਦੋਂ ਸਪਨਾ ਚੌਧਰੀ ਨੇ ਇੱਕ ਰਾਗਨੀ ਗਾਈ ਸੀ । ਜਿਸ ਦੇ ਬੋਲ ਸਨ ‘ਬਿਗੜ ਗਿਆ’ । ਇਸ ਰਾਗਨੀ ‘ਚ ਸਪਨਾ ਚੌਧਰੀ ਨੇ ਦਲਿਤਾਂ ‘ਤੇ ਸਵਾਲ ਚੁੱਕੇ ਸਨ। ਇਸ ਦੇ ਨਾਲ ਕੁਝ ਜਾਤੀਵਾਦੀ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਗਿਆ ਸੀ ।ਇਸ ਰਾਗਨੀ ਨੂੰ ਯੂ-ਟਿਊਬ ‘ਤੇ ਵੀ ਅਪਲੋਡ ਕੀਤਾ ਗਿਆ ਸੀ ।ਜਿਸ ਤੋਂ ਬਾਅਦ ਦਲਿਤਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਅਤੇ ਦਲਿਤ ਭਾਈਚਾਰੇ ਨੇ ਸਪਨਾ ‘ਤੇ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਸੀ ।

sapna choudhary image From instagram

ਇਹ ਵਿਵਾਦ ਲਗਾਤਾਰ ਵਧਦਾ ਗਿਆ। ਉਸ ਤੋਂ ਬਾਅਦ ਹਰਿਆਣਵੀ ਮਿਊਜ਼ਿਕ ਕੰਪਨੀ ਮੋਰ ਮਿਊਜ਼ਿਕ ਨੇ ਸਪਨਾ ਚੌਧਰੀ ਨਾਲੋਂ ਸਮਝੌਤਾ ਤੋੜ ਲਿਆ ਸੀ। ਇੰਨਾ ਹੀ ਨਹੀਂ ਕੰਪਨੀ ਨੇ ਸਪਨਾ ਚੌਧਰੀ ਦੇ ਮੋਰ ਮਿਊਜ਼ਿਕ ਦੇ ਗੀਤਾਂ 'ਤੇ ਡਾਂਸ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।ਇਸ ਤੋਂ ਬਾਅਦ ਸਪਨਾ ਚੌਧਰੀ ਨੂੰ ਫੇਸਬੁੱਕ 'ਤੇ ਵੀ ਕਾਫੀ ਕੁਝ ਕਿਹਾ ਗਿਆ ਸੀ। ਜਿਸ ਕਾਰਨ ਸਪਨਾ ਚੌਧਰੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜਾਨ ਤਾਂ ਬਚ ਗਈ, ਪਰ ਸਪਨਾ ਨੂੰ ਕੁਝ ਦਿਨ ਆਈਸੀਯੂ 'ਚ ਰਹਿਣਾ ਪਿਆ ਸੀ। ਸਪਨਾ ਚੌਧਰੀ ਆਪਣੇ ਡਾਂਸ ਦੇ ਕਾਰਨ ਵੀ ਕਈ ਵਾਰ ਲੋਕਾਂ ਦੇ ਵਿਰੋਧ ਦਾ ਸ਼ਿਕਾਰ ਹੋਈ ਪਰ ਇਸ ਦੇ ਬਾਵਜੂਦ ਉਸ ਦਾ ਕ੍ਰੇਜ਼ ਕਦੇ ਵੀ ਘੱਟ ਨਹੀਂ ਹੋਇਆ ਅਤੇ ਲੋਕ ਲਗਾਤਾਰ ਉਸ ਦੇ ਡਾਂਸ ਅਤੇ ਗੀਤਾਂ ਨੂੰ ਪਸੰਦ ਕਰ ਰਹੇ ਹਨ

 

View this post on Instagram

 

A post shared by Sapna Choudhary (@itssapnachoudhary)

Related Post